435 ਗ੍ਰਾਮ ਅਫੀਮ ਬਰਾਮਦ
435 ਗ੍ਰਾਮ ਅਫੀਮ ਬਰਾਮਦ
Publish Date: Sun, 26 Apr 2026 04:35 PM (IST)
Updated Date: Mon, 27 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ 435 ਗ੍ਰਾਮ ਅਫੀਮ ਬਰਾਮਦ ਕਰਕੇ ਕੇਸ ਦਰਜ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਬੇਅੰਤ ਸਿੰਘ ਵਾਸੀ ਖਾਰਾ ਪੱਤੀ ਸੰਘੇੜਾ ਜੋ ਕਿ ਬਾਹਰਲੀਆ ਸਟੇਟਾਂ ’ਚੋਂ ਸਸਤੇ ਭਾਅ ਅਫੀਮ ਲਿਆ ਕੇ ਸ਼ਹਿਰ ਬਰਨਾਲਾ ਤੇ ਆਲੇ-ਦੁਆਲੇ ਦੇ ਪਿੰਡਾ ’ਚ ਮਹਿੰਗੇ ਭਾਅ ’ਚ ਵੇਚਣ ਦਾ ਧੰਦਾ ਕਰਦਾ ਹੈ ਜੇ ਹੁਣੇ ਹੀ ਬੇਆਬਾਦ ਕਾਲੋਨੀ ਨੇੜੇ ਟਰਾਈਡੈਂਟ ਫੈਕਟਰੀ ਸੰਘੇੜਾ ਰੋਡ ਬਰਨਾਲਾ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਰਾਨੇ ਤਫਤੀਸ਼ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਬੇਅੰਤ ਸਿੰਘ ਵਾਸੀ ਖਾਰਾ ਪੱਤੀ ਸੰਘੇੜਾ ਤੇ ਮਨਜੀਤ ਸਿੰਘ ਉਰਫ ਮਨੀ ਪੁੱਤਰ ਸੋਮਾ ਸਿੰਘ ਵਾਸੀ ਰਾਮ ਬਾਗ ਦੀ ਬੈਕਸਾਈਡ ਬਰਨਾਲਾ ਨੂੰ ਗ੍ਰਿਫ਼ਤਾਰ ਕਰਕੇ 435 ਗ੍ਰਾਮ ਅਫੀਮ ਬਰਾਮਦ ਕਰਵਾਈ।