110 ਪਾਬੰਦੀਸ਼ੁਦਾ ਗੋਲ਼ੀਆਂ ਸਣੇ 4 ਕਾਬੂ
110 ਪਾਬੰਦੀਸ਼ੁਦਾ ਗੋਲੀਆਂ ਸਣੇ 4 ਕਾਬੂ
Publish Date: Tue, 03 Mar 2026 03:54 PM (IST)
Updated Date: Wed, 04 Mar 2026 03:59 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਅਤੇ ਐੱਸਪੀਡੀ ਅਸ਼ੋਕ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ 110 ਪਾਬੰਦੀਸ਼ੁਦਾ ਗੋਲ਼ੀਆਂ ਸਣੇ ਚਾਰ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਤਪਾ ਪੁਲਿਸ ਦੀ ਸਹਾਇਕ ਥਾਣੇਦਾਰ ਨਿੰਦਰਪਾਲ ਕੌਰ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਸ਼ੱਕੀ ਵ੍ਹੀਕਲਾਂ ਦੇ ਸਬੰਧ ’ਚ ਡਰੇਨ ਦੀ ਕੱਚੀ ਪੱਟੜੀ ਸੱਜੇ ਪਾਸੇ ਘੁੰਨਸਾਂ ਸਾਈਡ ਪੁੱਜੀ ਤਾਂ ਇਕ ਦਰੱਖਤ ਹੇਠ 4 ਵਿਅਕਤੀ ਬੈਠੇ ਦਿਖਾਈ ਦਿੱਤੇ, ਜੋ ਝੁੰਡ ਬਣਾਕੇ ਆਪਸ ’ਚ ਮਸਤ ਹੋ ਕੇ ਆਪਣੇ ਵਿਚਕਾਰ ਪਏ ਇਕ ਲਿਫਾਫੇ ਦੀ ਫਰੋਲਾ-ਫਰਾਲੀ ਕਰ ਰਹੇ ਸੀ ਤਾਂ ਸ਼ੱਕ ਦੇ ਆਧਾਰ ’ਤੇ ਚਾਰੋ ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕਰ ਕੇ ਉਨ੍ਹਾਂ ਦੇ ਕਬਜਾ ਵਿਚਲੇ ਲਿਫਾਫੇ ’ਚੋਂ 110 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਉਕਤ ਦੋਸ਼ੀਆਨ ਨੇ ਪਹਿਚਾਣ ਵਜੋਂ ਆਪਣਾ ਨਾਂ ਗੁਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਭਾਸ਼ ਸਿੰਘ ਨੇੜੇ ਨਵਾਂ ਬੱਸ ਸਟੈਂਡ ਤਪਾ, ਪ੍ਰਦੀਪ ਸਿੰਘ ਉਰਫ ਕੱਦੂ ਪੁੱਤਰ ਅਵਤਾਰ ਸਿੰਘ ਵਾਸੀ ਰੂੜੇਕੇ ਖੁਰਦ ਹਾਲ ਆਬਾਦ ਢਿੱਲੋ ਬਸਤੀ ਤਪਾ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਹਰਦੀਪ ਸਿੰਘ ਵਾਸੀ ਢਿੱਲੋਂ ਬਸਤੀ ਤਪਾ, ਅਮਰੀਕ ਰਾਮ ਉਰਫ ਮੀਕਾ ਪੁੱਤਰ ਭੋਲਾ ਰਾਮ ਵਾਸੀ ਨੇੜੇ ਬੱਸ ਅੱਡਾ ਤਾਜੋਕੇ ਦੱਸਿਆ। ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।