320 ਗ੍ਰਾਮ ਚਰਸ ਬਰਾਮਦ, ਕੇਸ ਦਰਜ
320 ਗ੍ਰਾਮ ਚਰਸ ਬਰਾਮਦ, ਕੇਸ ਦਰਜ
Publish Date: Sat, 16 May 2026 06:30 PM (IST)
Updated Date: Sun, 17 May 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ 320 ਗ੍ਰਾਮ ਚਰਸ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਦੌਰਾਨੇ ਗਸ਼ਤ ਦਾਣਾ ਮੰਡੀ ਬਰਨਾਲਾ ਤੋਂ ਕਪਾਹ ਮੰਡੀ ਬਰਨਾਲਾ ਨੂੰ ਜਾ ਰਹੀ ਸੀ ਤਾਂ ਕਪਾਹ ਮੰਡੀ ਦੇ ਸੈੱਡ ਹੇਠਾਂ ਇਕ ਔਰਤ ਬੈਠੀ ਦਿਖਾਈ ਦਿੱਤੀ ਜੋ ਲਿਫਾਫਾ ਪਲਾਸਟਿਕ ’ਚ ਫਰੋਲਾ-ਫਰਾਲੀ ਕਰ ਰਹੀ ਸੀ, ਜਿਸ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ 320 ਗ੍ਰਾਮ ਚਰਸ ਹਲਕਾ ਭੂਰੇ ਰੰਗ ਦਾ ਬਰਾਮਦ ਕੀਤਾ ਗਿਆ। ਪੁਲਿਸ ਨੇ ਪਿਆਰੀ ਦੇਵੀ ਉਰਫ ਮਾਇਆ ਦੇਵੀ ਪਤਨੀ ਨੇਪਾਲੀ ਬਿੰਦ ਵਾਸੀ ਕੈਲਾ ਥਾਣਾ ਅਸਥਾਮਾ ਜ਼ਿਲ੍ਹਾ ਨਲੰਦਾ (ਬਿਹਾਰ) ਹਾਲ ਝੁੱਗੀ ਸਬਜ਼ੀ ਮੰਡੀ ਬਰਨਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।