25 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
25 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Tue, 05 May 2026 03:42 PM (IST)
Updated Date: Wed, 06 May 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਧਨੌਲਾ ਦੀ ਪੁਲਿਸ ਨੇ 25 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਹਰਜੀਤ ਸਿੰਘ ਅਤੇ ਸੰਦੀਪ ਸਿੰਘ ਉਕਤਾਨ ਜੋ ਨਸ਼ੀਲੀਆਂ ਗੋਲੀਆਂ ਲਿਆਕੇ ਕਸਬਾ ਧਨੌਲਾ ਅਤੇ ਆਸ ਪਾਸ ਦੇ ਪਿੰਡਾਂ ’ਚ ਤੁਰ ਫਿਰ ਕੇ ਵੇਚਣ ਦੇ ਆਦੀ ਹਨ ਜੋ ਅੱਜ ਵੀ ਇਹ ਦੋਵੇਂ ਜਣੇ ਪਸੂ ਮੰਡੀ ਧਨੌਲਾ ’ਚ ਗੋਲੀਆਂ ਵੇਚਣ ਦੀ ਤਾਕ ’ਚ ਹਨ, ਜੇਕਰ ਹੁਣੇ ਹੀ ਪਸੂ ਮੰਡੀ ਧਨੌਲਾ ਦੀ ਤਲਾਸ ਕੀਤੀ ਜਾਵੇ ਤਾਂ ਦੌਰਾਨੇ ਰੇਡ ਉਕਤ ਵਿਅਕਤੀ ਨੂੰ ਕਾਬੂ ਕਰਕੇ 25 ਪਾਬੰਦੀਸ਼ੁਦਾ ਗੋਲ਼ੀਆਂ ਰੰਗ ਚਿੱਟਾ ਬਰਾਮਦ ਕੀਤੀਆਂ।