23 ਬੋਤਲ ਸ਼ਰਾਬ ਬਰਾਮਦ
23 ਬੋਤਲ ਸ਼ਰਾਬ ਬਰਾਮਦ
Publish Date: Wed, 20 May 2026 05:59 PM (IST)
Updated Date: Wed, 20 May 2026 06:01 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ 23 ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗਰਚਾ ਰੋਡ ਬਰਨਾਲਾ ’ਤੇ ਛਾਪੇਮਾਰੀ ਕਰ ਕੇ ਰਾਜਿੰਦਰ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਗਲੀ ਨੰਬਰ 04, ਨੇੜੇ ਬਾਬਾ ਬਾਲਕ ਨਾਥ ਮੰਦਰ ਸੇਖਾ ਫਾਟਕ ਬਰਨਾਲਾ ਨੂੰ 23 ਬੋਤਲ ਸ਼ਰਾਬ ਠੇਕਾ ਦੇਸੀ ਮਾਰਕਾ ਸਾਹੀ ਹਰਿਆਣਾ ਸਮੇਤ ਗ੍ਰਿਫ਼ਤਾਰ ਕੀਤਾ।