ਚੈੱਕ ਬਾਊਂਸ ਦੇ ਮਾਮਲੇ ’ਚ 2 ਸਾਲ ਦੀ ਕੈਦ
ਚੈੱਕ ਬਾਊਂਸ ਦੇ ਮਾਮਲੇ ’ਚ 2 ਸਾਲ ਦੀ ਕੈਦ ਤੇ 10.58 ਲੱਖ ਰੁਪਏ ਮੁਆਵਜੇ ਦੀ ਹੁਕਮ
Publish Date: Tue, 03 Mar 2026 06:21 PM (IST)
Updated Date: Wed, 04 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦੇ ਹੋਏ ਮਹਿਕ ਗਰਗ ਫਰਵਾਹੀ ਬਾਜ਼ਾਰ ਬਰਨਾਲ਼ਾ ਨੂੰ 2 ਸਾਲ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸ਼ਿਕਾਇਤਕਰਤਾ ਅੰਜੂ ਗਰਗ ਪਤਨੀ ਵਿਕਾਸ ਗਰਗ ਨੂੰ ਚੈੱਕ ਦੀ ਰਕਮ ਦੇ ਬਰਾਬਰ, ਯਾਨੀ 10,58,300 ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ। ਇਹ ਮਾਮਲਾ ਪਿਛਲੇ 3 ਸਾਲਾਂ ਤੋਂ ਅਦਾਲਤ ’ਚ ਵਿਚਾਰ ਅਧੀਨ ਸੀ। ਦੋਸ਼ੀ ਨੇ ਪੈਸੇ ਲੈਣ ਤੋਂ ਬਾਅਦ ਜਾਣਬੁੱਝ ਕੇ ਚੈੱਕ ਬਾਊਂਸ ਕਰਵਾਇਆ ਤੇ ਪਿਛਲੇ ਕਈ ਸਾਲਾਂ ਤੋਂ ਸ਼ਿਕਾਇਤਕਰਤਾ ਨੂੰ ਕਾਨੂੰਨੀ ਚੱਕਰਾਂ ’ਚ ਉਲਝਾ ਕੇ ਰੱਖਿਆ। ਅਦਾਲਤ ਦੀਆਂ ਸਖ਼ਤ ਟਿੱਪਣੀਆਂ: ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦੋਸ਼ੀ ਦੇ ਮਹਿਲਾ ਹੋਣ ਤੇ ਪਹਿਲੀ ਵਾਰ ਅਪਰਾਧ ਕਰਨ ਦਾ ਹਵਾਲਾ ਦਿੰਦੇ ਹੋਏ ਨਰਮੀ ਦੀ ਅਪੀਲ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਕਾਨੂੰਨ ਦੀ ਅਣਦੇਖੀ ਕਰਨ ਵਾਲਿਆਂ ਪ੍ਰਤੀ ਨਰਮ ਰੁਖ ਅਪਣਾਉਣ ਨਾਲ ਸਮਾਜ ’ਚ ਅਰਾਜਕਤਾ ਫੈਲਦੀ ਹੈ। ਚੈੱਕ ਬਾਊਂਸ ਹੋਣ ਨਾਲ ਵਪਾਰਕ ਭਾਈਚਾਰੇ ਤੇ ਸਮਾਜ ਦਾ ਕਾਨੂੰਨੀ ਪ੍ਰਣਾਲੀ ਤੋਂ ਵਿਸ਼ਵਾਸ ਉੱਠਦਾ ਹੈ। ਸ਼ਿਕਾਇਤਕਰਤਾ ਨੂੰ ਆਪਣੀ ਹੀ ਰਕਮ ਵਾਪਸ ਲੈਣ ਲਈ 3 ਸਾਲ ਤੱਕ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਝੱਲਣੀ ਪਈ। ਮਾਨਯੋਗ ਅਦਾਲਤ ਨੇ ਮਹਿਕ ਗਰਗ ਮਾਲਕ ਫਰਵਾਹੀ ਬਾਜ਼ਾਰ ਬਰਨਾਲ਼ਾ ਨੂੰ 2 ਸਾਲ ਦੀ ਕੈਦ ਦੀ ਸਜ਼ਾ ਦੇ ਨਾਲ-ਨਾਲ 10,58,300 ਰੁਪਏ ਦਾ ਮੁਆਵਜ਼ਾ ਅਦਾ ਕਰਨ ਦੇ ਹੁਕਮ ਸੁਣਾਏ ਹਨ।