19ਵਾਂ ਵਿਸ਼ਾਲ ਜਗਰਾਤਾ 25 ਨੂੰ
19ਵਾਂ ਵਿਸਾਲ ਜਾਗਰਣ 25 ਨੂੰ
Publish Date: Wed, 15 Apr 2026 05:21 PM (IST)
Updated Date: Wed, 15 Apr 2026 05:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜੈ ਜਵਾਲਾ ਸੇਵਾ ਸੰਮਤੀ ਵੱਲੋ ਮਾਂ ਭਗਵਤੀ ਜੀ ਦਾ 19ਵਾਂ ਵਿਸ਼ਾਲ ਜਗਰਾਤਾ ਸਥਾਨਕ ਮੈਗਜੀਨ ਮੁਹੱਲਾ ਨੇੜੇ ਰਾਮਪੁਲੀ ਵਾਲਾ ਵਿਖੇ ਸ਼ਰਧਾ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਬੁੱਧਵਾਰ ਨੂੰ ਪਵਿੱਤਰ ਝੰਡਾ ਚੜ੍ਹਾਉਣ ਦੀ ਰਸਮ ਢੋਲ ਢਮੱਕੇ ਅਤੇ ਜੈਕਾਰਿਆਂ ਨਾਲ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਲੀਗਲ ਐਡਵਾਈਜ਼ਰ ਮਹੇਸ਼ ਸਿੰਗਲਾ, ਪ੍ਰਧਾਨ ਮੋਤੀ ਕਪੂਰ, ਜਨਰਲ ਸਕੱਤਰ ਅਸ਼ੋਕ ਮਿੱਤਲ, ਮੀਤ ਪ੍ਰਧਾਨ ਵਿਕਰਮ ਤੂਰ, ਰਕੇਸ਼ ਕੁਮਾਰ, ਵਿੱਤ ਸਕੱਤਰ ਲਲਿਤ ਗੋਇਲ, ਮੈਬਰ ਰਵੀ ਗੋਇਲ (ਗੋਰਾ), ਐ਼ਡਵੋਕੇਟ ਸ਼ੁਭਮ ਬਾਂਸਲ, ਸਚਿਨ ਅਰੋੜਾ, ਰਿਸ਼ੂ ਜੋਸ਼ੀ, ਸਮਾਜ ਸੇਵੀ ਅਮਿਤ ਵਾਲੀਆ, ਨੀਰਜ ਸ਼ਰਮਾ, ਪ੍ਰਭਦਿਆਲ, ਰਾਜ ਕੁਮਾਰ ਬਾਂਸਲ, ਵਿਨੈ ਸਿੰਗਲਾ, ਸੀਐੱਮ ਗੋਇਲ ਵੱਲੋਂ ਕੀਤੀ ਗਈ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰ ਕੇ ਜੈਕਾਰੇ ਲਾਏ ਗਏ। ਇਸ ਉਪਰੰਤ ਮਾਤਾ ਮਹਾਕਾਲੀ ਦੇਵੀ ਮੰਦਰ ਪਟਿਆਲਾ ਗੇਟ ਵਿਖੇ ਜਗਰਾਤੇ ਸਬੰਧੀ ਸੱਦਾ ਪੱਤਰ ਜਾਰੀ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਨੇ ਇਹ ਜਗਰਾਤਾ 25 ਅਪ੍ਰੈਲ ਨੂੰ ਕਰਵਾਇਆ ਜਾਵੇਗਾ। ਜਿਸ ਵਿੱਚ ਮਾਤਾ ਦੀ ਪਵਿੱਤਰ ਜੋਤ ਮਾਂ ਜਵਾਲਾ ਮੰਦਰ (ਹਿਮਾਚਲ ਪ੍ਰਦੇਸ਼) ਤੋਂ ਲਿਆਂਦੀ ਜਾਵੇਗੀ। ਜਗਰਾਤੇ ਦੌਰਾਨ ਉੱਘੇ ਮਾਂ ਭਗਤ ਗਗਨ ਗੋਇਲ, ਨਿਸ਼ਾਂਤ ਸਿੰਗਲਾ, ਮਾਂ ਦੁਰਗਾ ਜਾਗਰਣ ਮੰਡਲ ਪਾਤੜਾ ਵਾਲੇ ਮਹਾਮਾਈ ਦਾ ਗੁਣਗਾਨ ਕਰਨਗੇ।