11 ਗ੍ਰਾਮ ਪਾਬੰਦੀਸ਼ੁਦਾ ਪਦਾਰਥ ਬਰਾਮਦ
11 ਗ੍ਰਾਮ ਪਾਬੰਦੀਸੁਦਾ ਪਦਾਰਥ ਬਰਾਮਦ
Publish Date: Mon, 04 May 2026 05:50 PM (IST)
Updated Date: Tue, 05 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲਕਲਾਂ ਦੀ ਪੁਲਿਸ ਨੇ 11 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਪਿੰਡ ਕੁਤਬਾ ਤੋਂ ਰਾਏਕੋਟ ਨੂੰ ਜਾਦੇ ਰੋਡ ਵਿਚਕਾਰ ਲੰਘਦੀ ਨਹਿਰ ਦੀ ਪਿੰਡ ਕੁਤਬਾ ਵਾਲੀ ਸਾਇਡ ਖੱਬੇ ਹੱਥ ਪੱਟੜੀ ’ਤੇ ਜਾ ਰਹੇ ਸੀ ਨਹਿਰ ਦੇ ਪੁਲ ਤੋਂ ਥੋੜਾ ਦੂਰ ਅੱਗੇ ਪੱਟੜੀ ’ਤੇ ਪੁੱਜੇ ਤਾਂ ਪੱਟੜੀ ਦੀ ਖੱਬੀ ਸਾਇਡ ਤਿੰਨ ਨੌਜਵਾਨ ਇੱਕਠੇ ਬੈਠੇ ਦਿਖਾਈ ਦਿੱਤੇ, ਜਿਨ੍ਹਾਂ ਦੇ ਵਿਚਕਾਰ ਲਿਫਾਫਾ ਸੀ, ਜੋ ਨੇੜੇ ਆਈ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਘਬਰਾਕੇ ਲਿਫਾਫਾ ਛੱਡ ਕੇ ਖੜ੍ਹੇ ਹੋ ਗਏ, ਤਿੰਨੋ ਨੌਜਵਾਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਚੈੱਕ ਕਰਨ ’ਤੇ 11 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਉਕਤ ਮਾਮਲੇ ’ਚ ਮਨਜੋਤ ਸਿੰਘ ਉਰਫ ਜੋਤੀ ਪੁੱਤਰ ਹਾਕਮ ਸਿੰਘ ਵਾਸੀ ਨੇੜੇ ਖੇਡ ਸਟੇਡੀਅਮ ਕੁਤਬਾ, ਬੇਦਲਵੀਰ ਸਿੰਘ ਉਰਫ ਬੋਨੀ ਪੁੱਤਰ ਕੁਲਦੀਪ ਸਿੰਘ ਵਾਸੀ ਨੇੜੇ ਮਸਤਗੜ੍ਹ ਗੁਰਦੁਆਰਾ ਸਾਹਿਬ ਕੁਤਬਾ ਤੇ ਕਮਲਪ੍ਰੀਤ ਸਿੰਘ ਉਰਫ ਪ੍ਰੀਤੂ ਪੁੱਤਰ ਮਨਜਿੰਦਰ ਸਿੰਘ ਵਾਸੀ ਨੇੜੇ ਦਾਣਾ ਮੰਡੀ ਕੁਤਬਾ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ।