100 ਗ੍ਰਾਮ ਨਸ਼ੀਲਾ ਪਾਊਡਰ ਸਮੈਕ ਬਰਾਮਦ
100 ਗ੍ਰਾਮ ਨਸ਼ੀਲਾ ਪਾਊਡਰ ਸਮੈਕ ਬਰਾਮਦ
Publish Date: Mon, 18 May 2026 05:18 PM (IST)
Updated Date: Tue, 19 May 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ 100 ਗ੍ਰਾਮ ਨਸ਼ੀਲਾ ਪਾਊਡਰ ਸਮੈਕ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸਤਪਾਲ ਸਿੰਘ ਵਾਸੀ ਰਾਮਬਾਗ ਦੀ ਬੈਕਸਾਇਡ ਬਰਨਾਲਾ ਸਸਤੇ ਭਾਅ ’ਤੇ ਨਸ਼ੀਲਾ ਪਾਊਡਰ ਸਮੈਕ ਲਿਆਕੇ ਅੱਗੇ ਮਹਿੰਗੇ ਭਾਅ ਤੇ ਵੇਚਦਾ ਹੈ। ਜੋ ਅੱਜ ਦੁਸਹਿਰਾ ਗਰਾਊਡ ਬਰਨਾਲਾ ਵਿਖੇ ਨਸ਼ੀਲਾ ਪਾਊਡਰ ਸਮੈਕ ਵੇਚ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਨਸੀਲਾ ਪਾਊਡਰ ਸਮੈਕ ਬਰਾਮਦ ਕਰਵਾਇਆ।