ਇਥੋਂ ਨੇੜਲੇ ਪਿੰਡ ਭਾਈ ਕੀ ਪਿਸ਼ੌਰ ਦੇ ਰਹਿਣ ਵਾਲੇ ਉੱਘੇ ਫਿਲਮੀ ਕਲਾਕਾਰ ਵਿਪਨ ਜੋਸ਼ੀ (30 ਸਾਲ) ਦੀ ਇੱਕ ਸੜਕ ਦੁਰਘਟਨਾ ਵਿਚ ਮੌਤ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਬਿਜਲੀ ਬੋਰਡ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਕਲਾਕਾਰ ਵਿਪਨ ਜੋਸ਼ੀ ਨੇ ਐੱਮ. ਐੱਚ. -1 ਚੈਨਲ ਉੱਤੇ ਆਪਣੇ ਫਣ ਦਾ ਮੁਜਾਹਰਾ ਕੀਤਾ, ਫਿਲਮ ‘ਮਿੱਟੀ ਨਾ ਫਰੋਲ ਜੋਗੀਆ’, ‘ਹੈਪੀ ਫੈਮਿਲੀ’, ‘ਪਿੰਜਰਾ’, ‘ਅੱਧੀ ਛੁੱਟੀ ਸਾਰੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ 15 ਮਿਊਜੀਕਲ ਗਾਣਿਆਂ ਵਿੱਚ ਵੀ ਕੰਮ ਕੀਤਾ ਹੈ।

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ। ਇਥੋਂ ਨੇੜਲੇ ਪਿੰਡ ਭਾਈ ਕੀ ਪਿਸ਼ੌਰ ਦੇ ਰਹਿਣ ਵਾਲੇ ਉੱਘੇ ਫਿਲਮੀ ਕਲਾਕਾਰ ਵਿਪਨ ਜੋਸ਼ੀ (30 ਸਾਲ) ਦੀ ਇੱਕ ਸੜਕ ਦੁਰਘਟਨਾ ਵਿਚ ਮੌਤ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਬਿਜਲੀ ਬੋਰਡ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਕਲਾਕਾਰ ਵਿਪਨ ਜੋਸ਼ੀ ਨੇ ਐੱਮ. ਐੱਚ. -1 ਚੈਨਲ ਉੱਤੇ ਆਪਣੇ ਫਣ ਦਾ ਮੁਜਾਹਰਾ ਕੀਤਾ, ਫਿਲਮ ‘ਮਿੱਟੀ ਨਾ ਫਰੋਲ ਜੋਗੀਆ’, ‘ਹੈਪੀ ਫੈਮਿਲੀ’, ‘ਪਿੰਜਰਾ’, ‘ਅੱਧੀ ਛੁੱਟੀ ਸਾਰੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ 15 ਮਿਊਜੀਕਲ ਗਾਣਿਆਂ ਵਿੱਚ ਵੀ ਕੰਮ ਕੀਤਾ ਹੈ।
ਵਿਪਿਨ ਜੋਸ਼ੀ ਨੇ ਦੇਸ਼-ਵਿਦੇਸ਼ਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਸੀ। ਜ਼ਿਕਰਯੋਗ ਹੈ ਕਿ ਵਿਪਨ ਜੋਸ਼ੀ ਕੱਲ ਇੱਥੋਂ ਨੇੜਲੇ ਪਿੰਡ ਘੋੜੇਨਬ ਤੋਂ ਆਪਣੇ ਪਿੰਡ ਭਾਈ ਕੀ ਪਿਸੌਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਸਕੂਟਰੀ ਖੱਡੇ ਵਿੱਚ ਲੱਗਣ ’ਤੇ ਤਿੜਕ ਕੇ ਡਿੱਗ ਪਿਆ।
ਜਿਸ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਇਨ੍ਹਾਂ ਦੀ ਮੌਤ ਕਾਰਨ ਪਿੰਡ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਵਿਪਨ ਜੋਸ਼ੀ, ਜੋ ਅਜੇ ਕੁਆਰਾ ਸੀ, ਆਪਣੇ ਪਿੱਛੇ ਪਿਤਾ ਸਿੰਦਰ ਜੋਸ਼ੀ, ਮਾਤਾ ਉਰਮਲਾ ਦੇਵੀ, ਭਰਾ ਬਲਪ੍ਰੀਤ ਜੋਸ਼ੀ ਹੈਪੀ, ਭੈਣ ਹਰਪ੍ਰੀਤ ਕੌਰ ਅਤੇ ਅਮਰਪ੍ਰੀਤ ਕੌਰ ਨੂੰ ਛੱਡ ਗਿਆ ਹੈ।
ਵਿਪਨ ਜੋਸ਼ੀ ਦਾ ਅੱਜ ਪਿੰਡ ਭਾਈ ਕੀ ਪਿਸ਼ੌਰ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ, ਜਿੱਥੇ ਭਾਰੀ ਗਿਣਤੀ ਵਿੱਚ ਭੀੜ ਉਮੜੀ ਹੋਈ ਸੀ। ਵਿਪਨ ਜੋਸ਼ੀ ਦੇ ਦਿਹਾਂਤ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਬਿਜਲੀ ਬੋਰਡ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ, ਜਸਵਿੰਦਰ ਸਿੰਘ ਜੱਸਾ ਪਿਸ਼ੌਰ ਤੋਂ ਇਲਾਵਾ ਪ੍ਰਮੁੱਖ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਇੱਕ ਹੀਰਾ ਸਦਾ ਲਈ ਗੁਆ ਲਿਆ ਹੈ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।