ਐਸਡੀਐਮ ਤਰਸੇਮ ਚੰਦ ਵੱਲੋਂ ਜਦੋਂ ਕਈ ਵਿਭਾਗਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਤਾਂ ਕੁਝ ਮੁਲਾਜ਼ਮ ਗੈਰ ਹਾਜ਼ਰ ਵੀ ਪਾਏ ਗਏ ਅਤੇ ਕੁਝ ਵੀ ਵਿਭਾਗੀ ਤੌਰ ਤੇ ਕਮੀਆਂ ਵੀ ਨਜ਼ਰ ਆਈਆਂ ਜਿਨਾਂ ਨੂੰ ਵੇਖਦੇ ਹੋਏ ਉਹਨਾਂ ਕਿਹਾ ਕਿ ਜਲਦੀ ਤੋਂ ਜਲਦੀ ਵਿਭਾਗੀ ਕਮੀਆਂ ਜੋ ਨਜ਼ਰ ਆ ਰਹੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਸਬ ਡਿਵੀਜ਼ਨ ਦਿੜ੍ਹਬਾ ਅੰਦਰ ਨਵੇਂ ਐਸਡੀਐਮ ਤਰਸੇਮ ਚੰਦ ਨੇ ਅਚਾਨਕ ਦਿੜ੍ਹਬਾ ਦੇ ਸਰਕਾਰੀ ਦਫਤਰਾਂ ਦਾ ਦੌਰਾ ਕਰਕੇ ਚੈਕਿੰਗ ਕੀਤੀ ਗਈ। ਉਨਾਂ ਵੱਲੋਂ ਸਵੇਰੇ ਹੀ ਪਹਿਲਾ ਆਪਣੇ ਸਬ ਡਿਵੀਜ਼ਨ ਦੇ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਉਸ ਤੋਂ ਬਾਅਦ ਤਹਿਸੀਲ, ਬੀਡੀਪੀਓ ਦਾ ਦਫਤਰ, ਸੀਡੀਪੀਓ ਦਫਤਰ ਅਤੇ ਇਸ ਨਾਲ ਸੰਬੰਧਿਤ ਹੋਰ ਦਫਤਰਾਂ ਦੀ ਚੈਕਿੰਗ ਵੀ ਕੀਤੀ ਗਈ।
ਇਸ ਤੋਂ ਇਲਾਵਾ ਐਸਡੀਐਮ ਤਰਸੇਮ ਚੰਦ ਨੇ ਨਗਰ ਪੰਚਾਇਤ ਦੇ ਦਫਤਰ, ਮਾਰਕਿਟ ਕਮੇਟੀ ਦੇ ਦਫਤਰ ਅਤੇ ਸਰਕਾਰੀ ਹਸਪਤਾਲ ਦਾ ਵੀ ਦੌਰਾ ਕੀਤਾ। ਐਸਡੀਐਮ ਤਰਸੇਮ ਚੰਦ ਵੱਲੋਂ ਜਦੋਂ ਕਈ ਵਿਭਾਗਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਤਾਂ ਕੁਝ ਮੁਲਾਜ਼ਮ ਗੈਰ ਹਾਜ਼ਰ ਵੀ ਪਾਏ ਗਏ ਅਤੇ ਕੁਝ ਵੀ ਵਿਭਾਗੀ ਤੌਰ ਤੇ ਕਮੀਆਂ ਵੀ ਨਜ਼ਰ ਆਈਆਂ ਜਿਨਾਂ ਨੂੰ ਵੇਖਦੇ ਹੋਏ ਉਹਨਾਂ ਕਿਹਾ ਕਿ ਜਲਦੀ ਤੋਂ ਜਲਦੀ ਵਿਭਾਗੀ ਕਮੀਆਂ ਜੋ ਨਜ਼ਰ ਆ ਰਹੀਆਂ ਹਨ ਉਹਨਾਂ ਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਰੂਟੀਨ ਦੀ ਚੈਕਿੰਗ ਸੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਇੱਕ ਵਿਭਾਗ ਸਮੇਂ ਸਿਰ ਜਨਤਾ ਦੇ ਕੰਮ ਕਰੇ ਅਤੇ ਕਿਸੇ ਵੀ ਵਿਅਕਤੀ ਨੂੰ ਹੈਰਾਨ ਜਾ ਪਰੇਸ਼ਾਨ ਨਾ ਕੀਤਾ ਜਾਵੇ ਸਮੇਂ ਸਿਰ ਆਪਣੀ ਦਫਤਰ ਆਇਆ ਜਾਵੇ ਅਤੇ ਸਮੇਂ ਉਤੇ ਹਰ ਰੋਜ਼ ਦੇ ਕੰਮਾਂ ਨੂੰ ਨੇਪਰੇ ਚਾੜਿਆ ਜਾਵੇ। ਕੋਈ ਵੀ ਕੰਮ ਬਕਾਇਆ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਵੀ ਵਿਅਕਤੀ ਦੀ ਉਸਦੇ ਕੋਲ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਸ਼ਿਕਾਇਤ ਕਰਤਾ ਦੀ ਸੁਣ ਕੇ ਮੁਲਾਜ਼ਮ ਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।
ਉਹਨਾਂ ਅੱਗੇ ਕਿਹਾ ਕਿ ਹਰ ਇੱਕ ਵਿਭਾਗ ਦੀ ਚੈਕਿੰਗ ਕਿਸੇ ਸਮੇਂ ਕਦੇ ਵੀ ਕਿਸੇ ਵੀ ਦਿਨ ਹੋ ਸਕਦੀ ਹੈ ਇਸ ਕਰਕੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਆਪਣੇ ਦਫਤਰ ਦੇ ਵਿੱਚ ਹਾਜ਼ਰ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੋ ਮੁਲਾਜ਼ਮ ਇਸ ਸਮੇਂ ਗੈਰ ਹਾਜ਼ਰ ਪਾਏ ਗਏ ਹਨ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਤਾੜਨਾ ਕੀਤੀ ਗਈ ਹੈ ਕਿ ਜੇਕਰ ਦੁਬਾਰਾ ਚੈਕਿੰਗ ਦੌਰਾਨ ਇਹ ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਤਾਂ ਇਹਨਾਂ ਤੇ ਭਾਗੀ ਕਾਰਵਾਈ ਕੀਤੀ ਜਾਵੇਗੀ।