ਸੰਗਰੂਰ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਮਾਂ-ਧੀ ਦੀ ਸੜ ਕੇ ਮੌਤ, CID ਦੀ ਸੀਨੀਅਰ ਕਾਂਸਟੇਬਲ ਵੀ ਸ਼ਾਮਲ
ਉਹ ਅੱਜ ਸਵੇਰੇ ਪਿੰਡ ਮੌੜਾਂ ਤੋਂ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਮਿਲਣ ਲਈ ਜਾ ਰਹੇ ਸਨ ਸੂਲਰ ਘਰਾਟ ਨੇੜੇ ਨਹਿਰ ਦੀ ਪਟੜੀ ਉੱਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਦੋਂ ਤੱਕ ਲੋਕਾਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਹੋ ਸੜ ਕੇ ਸੁਆਹ ਹੋ ਗਈਆਂ ਸਨ ।
Publish Date: Sat, 17 Jan 2026 11:18 AM (IST)
Updated Date: Sat, 17 Jan 2026 12:00 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜਬਾ : ਕਸਬਾ ਸੂਲਰ ਘਰਾਟ ਨੇੜੇ ਸਵਿਫਟ ਕਾਰ ਨੂੰ ਅੱਗ ਲੱਗਣ ਨਾਲ ਦੋ ਮਾਵਾਂ ਧੀਆਂ ਦੀ ਕਾਰ ਦੇ ਵਿੱਚ ਸੜਕੇ ਹੀ ਮੌਤ ਹੋ ਗਈ। ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦਿੜਬਾ ਤੇ ਸ਼ਾਦੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਤਾਂ ਕਾਰ ਵਿੱਚ ਸਵਾਰ ਦੋ ਮਾਵਾਂ ਧੀਆਂ ਦੀ ਸੜ ਕੇ ਮੌਤ ਹੋ ਚੁੱਕੀ ਸੀ। ਥਾਣਾ ਦਿੜਬਾ ਦੇ ਐਸਐਚ ਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੀ ਧੀ ਸਰਬਜੀਤ ਕੌਰ ਦਿੜਬਾ ਵਿਖੇ ਸੀ ਆਈਡੀ ਬਰਾਂਚ ਵਿੱਚ ਸੀਨੀਅਰ ਕੋਸਟੇਬਲ ਦੇ ਤੌਰ ਤੇ ਕੰਮ ਕਰ ਰਹੀ ਸੀ। ਉਹ ਅੱਜ ਸਵੇਰੇ ਪਿੰਡ ਮੌੜਾਂ ਤੋਂ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਮਿਲਣ ਲਈ ਜਾ ਰਹੇ ਸਨ ਸੂਲਰ ਘਰਾਟ ਨੇੜੇ ਨਹਿਰ ਦੀ ਪਟੜੀ ਉੱਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਦੋਂ ਤੱਕ ਲੋਕਾਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਹੋ ਸੜ ਕੇ ਸੁਆਹ ਹੋ ਗਈਆਂ ਸਨ ।