ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਵਿਸ਼ੇਸ਼ ਮਹਿਮਾਨ ਚੇਅਰਮੈਨ ਪੰਜਾਬ ਰਾਜ ਬੀਸੀ ਕਮਿਸ਼ਨ ਡਾ. ਮਲਕੀਤ ਥਿੰਦ ਨੇ ਦੱਸਿਆ ਕਿ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਗੋਲਡੀ ਕੰਬੋਜ ਤੇ ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਸੁਨਾਮ ਵਾਸੀਆਂ ਦੀਆਂ 9 ਮੁੱਖ ਮੰਗਾਂ ਵਿਚੋਂ 8 ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਸ਼ਹੀਦੀ ਦਿਹਾੜੇ ਨੂੰ ਸੂਬੇ ਭਰ ਵਿਚ ਗਜ਼ਟਿਡ ਛੱਟੀ ਦਾ ਜ਼ਿਕਰ ਉਚੇਚੇ ਤੌਰ 'ਤੇ ਕੀਤਾ ਜਾ ਸਕਦਾ ਹੈ
ਪੱਤਰ ਪ੍ਰੇਰਕ, ਸੁਨਾਮ : 21 ਸਾਲ ਬਾਅਦ ਜਲ੍ਹਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਲੰਡਨ ਦੇ ਕੈਕਸਟਨ ਹਾਲ ਵਿਚ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓ'ਡਵਾਇਰ ਨੂੰ ਗੋਲੀ ਮਾਰ ਕੇ ਬਦਲਾ ਲੈਣ ਵਾਲੇ ਦੇਸ਼ ਦੇ ਮਹਾਨ ਸਪੂਤ ਦੇ ਫ਼ਖ਼ਰ-ਏ-ਕੌਮ ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਉਨ੍ਹਾਂ ਦੀ ਜਨਮ-ਭੂਮੀ ਸੁਨਾਮ ਵਿਖੇ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ (ਰਜਿ:) ਸੁਨਾਮ ਊਧਮ ਸਿੰਘ ਵਾਲਾ ਵੱਲੋਂ ਆਯੋਜਿਤ ਕੀਤੇ ਇਸ ਸਮਾਗਮ ਵਿਚ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋਡ਼ਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਮੇਟੀ ਵੱਲੋਂ ਸ਼ਿਵ ਨਿਕੇਤਨ ਧਰਮਸ਼ਾਲਾ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਸ਼ਹੀਦ ਦੇ ਜੱਦੀ ਘਰ ਤਕ ਕੱਢੀ ਗਈ ਚੇਤਨਾ ਰੈਲੀ ਨੂੰ ਕੈਬਨਿਟ ਮੰਤਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਂਦਾ।ਅੱਜ ਸਮੇਂ ਦੀ ਲੋੜ ਹੈ ਕਿ ਸ਼ਹੀਦਾਂ ਦੀ ਗਾਥਾਵਾਂ ਨੂੰ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਵੇ,ਜਿਸ ਲਈ ਇਸ ਕਮੇਟੀ ਵੱਲੋਂ ਕਰਵਾਏ ਜਾਣੇ ਸਮਾਗਮ ਸ਼ਲਾਘਾਯੋਗ ਹਨ।
ਵੱਡੀ ਗਿਣਤੀ ਵਿਚ ਸ਼ਹੀਦ ਊਧਮ ਸਿੰਘ ਦੀ ਬਹਾਦਰੀ ਨੂੰ ਸਜਦਾ ਕਰਨ ਪੁੱਜੇ ਵੱਖ-ਵੱਖ ਸੂਬਿਆਂ ਤੋਂ ਕੰਬੋਜ ਭਾਈਚਾਰੇ ਤੇ ਹੋਰ ਬਰਾਦਰੀਆਂ ਦੇ ਲੋਕਾਂ ਨੇ ਆਪੋ-ਆਪਣੇ ਵਿਚਾਰ ਵੀ ਰੱਖੇ।
ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਵਿਸ਼ੇਸ਼ ਮਹਿਮਾਨ ਚੇਅਰਮੈਨ ਪੰਜਾਬ ਰਾਜ ਬੀਸੀ ਕਮਿਸ਼ਨ ਡਾ. ਮਲਕੀਤ ਥਿੰਦ ਨੇ ਦੱਸਿਆ ਕਿ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਗੋਲਡੀ ਕੰਬੋਜ ਤੇ ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਸੁਨਾਮ ਵਾਸੀਆਂ ਦੀਆਂ 9 ਮੁੱਖ ਮੰਗਾਂ ਵਿਚੋਂ 8 ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਸ਼ਹੀਦੀ ਦਿਹਾੜੇ ਨੂੰ ਸੂਬੇ ਭਰ ਵਿਚ ਗਜ਼ਟਿਡ ਛੱਟੀ ਦਾ ਜ਼ਿਕਰ ਉਚੇਚੇ ਤੌਰ 'ਤੇ ਕੀਤਾ ਜਾ ਸਕਦਾ ਹੈ ਕਿਉਂਕਿ ਅਜ਼ਾਦੀ ਮਗਰੋਂ ਸਮੇਂ- ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਅਣਗੌਲਿਆ ਰੱਖਿਆ ਪਰ ਆਪ ਸਰਕਾਰ ਨੇ ਇਸ ਛੁੱਟੀ ਦਾ ਐਲਾਨ ਕਰਕੇ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਦਾ ਮੁੱਲ ਪਾਇਆ ਹੈ।
ਇਸ ਮੌਕੇ ਉੱਘੇ ਇਤਿਹਾਸਕਾਰ ਡਾ. ਸਿਕੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੀਆਂ ਹੱਥ ਲਿਖਤ ਚਿੱਠੀਆਂ ਦਾ ਵੇਰਵਾ ਦਿੰਦੇ ਹੋਏ ਉਹ ਅਣਛੋਹੇ ਵੇਰਵੇ ਸਾਂਝੇ ਕੀਤੇ। ਉਚੇਚੇ ਤੌਰ "ਤੇ ਤੋਂ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਲੈ ਕੇ ਪੁੱਜੇ ਉਤਰਾਖੰਡ ਤੋਂ ਸੁਰੇਸ਼ ਕੰਬੋਜ ਨੇ ਕਿਹਾ ਕਿ 6ਵੀਂ ਤੋਂ 10ਵੀਂ ਤਕ ਦੀਆਂ ਪਾਠ ਪੁਸਤਕਾਂ ਵਿਚ ਸ਼ਹੀਦ ਊਧਮ ਸਿੰਘ ਬਾਰੇ ਵਿਸਥਾਰਿਤ ਜਾਣਕਾਰੀ ਸ਼ਾਮਲ ਕਰਾਉਣ ਨਾਲ ਸ਼ਹੀਦ ਦਾ ਬਹਾਦਰੀ ਦਿਵਸ ਮਨਾਉਣਾ ਸਾਰਥਕ ਹੋਵੇਗਾ।
ਇਸ ਮੌਕੇ ਹਰਿਆਣਾ ਐਸਜੀਪੀਸੀ ਮੈਂਬਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਮਾਣ ਹੁੰਦੇ ਹਨ। ਉਨ੍ਹਾਂ ਨੂੰ ਸਦਾ ਅਮਰ ਰੱਖਣ ਤੇ ਪੀੜ੍ਹੀਆਂ ਤਕ ਉਨ੍ਹਾਂ ਦੀ ਸ਼ਹਾਦਤ ਨੂੰ ਲਿਜਾਣ ਲਈ ਅਜਾਇਬ ਘਰਾਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ, ਜੋ ਅੱਜ ਸਮੇਂ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੰਬੋਜ ਭਾਈਚਾਰੇ ਨੂੰ ਇਕਮੁੱਠ ਹੋ ਕੇ ਰਾਜਨੀਤੀ ਤੇ ਵੱਖ-ਵੱਖ ਖੇਤਰਾਂ ਵਿਚ ਆਪਣੀ ਪੈਠ ਬਣਾਉਣ ਦੀ ਸਖ਼ਤ ਲੋੜ ਹੈ।
ਪ੍ਰੋ. ਡਾ. ਬਲਵਿੰਦਰ ਸਿੰਘ ਥਿੰਦ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸ਼ਾਸਤਰ ਤੋਂ ਸ਼ਸ਼ਤਰ ਤੱਕ ਦੇ ਸਫ਼ਰ ਨੂੰ ਗੁਰਮਤਿ ਫਲਸਫੇ ਰਾਹੀਂ ਬਾਖੂਬੀ ਬਿਆਨ ਕੀਤਾ।
ਕਾਂਗਰਸੀ ਆਗੂ ਚੇਅਰਮੈਨ ਮਮਤਾ ਨਿਤੇਕਨ ਗਰੁੱਪ ਆਫ਼ ਸਕੂਲਜ਼ ਮਨਿੰਦਰਪਾਲ ਸਿੰਘ ਪਲਾਸੌਰ ਨੇ ਕਿਹਾ ਕਿ ਜੇ ਅਸੀਂ ਆਪਣੀ ਕੌਮ ਦੇ ਸ਼ਹੀਦ ਊਧਮ ਸਿੰਘ ਦੀ ਸੋਚ ਨੂੰ ਨਵੀਂ ਪੀੜ੍ਹੀ ਤੇ ਆਉਣ ਪੀੜ੍ਹੀਆਂ ਤਕ ਪਹੁੰਚਾਉਣ ਵਿਚ ਸਫਲ ਹੋ ਜਾਈਏ ਤਾਂ ਵਿਦਿਆ ਦੇ ਚਾਨਣ ਨਾਲ ਘਰ ਘਰ ਰੋਸ਼ਨਾ ਦੇਈਏ ਤਾਂ ਹੀ ਅਸੀਂ ਉਨ੍ਹਾਂ ਦੀ ਸ਼ਹਾਦਤ ਦਾ ਸਹੀ ਮੁੱਲ ਪਾ ਸਕਾਗੇ।
ਇਸ ਮੌਕੇ ਲੁਧਿਆਣੇ ਦੇ ਕਾਰੋਬਾਰੀ ਪਲਵਿੰਦਰ ਸਿੰਘ ਜੰਮੂ, ਹਰਬੀਰ ਸਿੰਘ ਥਿੰਦ, ਡਾ. ਧੰਨਾ ਮੱਲ ਗੋਇਲ, ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਨੇ ਆਪੋ-ਆਪਣੇ ਵਿਚਾਰ ਰੱਖੇ। ਇਸ ਸਮਾਗਮ ਵਿਚ ਚੇਅਰਮੈਨ ਮਾਤਾ ਗੁਜਰੀ ਸਕੂਲ, ਦੇਵੀਗੜ ਭੁਪਿੰਦਰ ਸਿੰਘ ਢੋਟ, ਉਪ ਪ੍ਰਧਾਨ ਪੰਜਾਬ ਪ੍ਰੈਸ ਕਲੱਬ ਤੇਜਿੰਦਰ ਕੌਰ ਥਿੰਦ, ਨਿਸ਼ਾਨ ਸਿੰਘ ਟੋਨੀ, ਪ੍ਰਧਾਨ ਮਿਊਂਸੀਪਲ ਕਮੇਟੀ, ਡਾ. ਇਕਬਾਲ ਸਿੰਘ, ਉਤਰ ਪ੍ਰਦੇਸ਼ ਤੋਂ ਦਿਲਬਾਗ ਸਿੰਘ ਕੰਬੋਜ, ਹਰਿਆਣਾ ਤੋਂ ਗੁਰਮੀਤ ਸਿੰਘ ਸੀਵਨ, ਰਾਜਸਥਾਨ ਤੋਂ ਬਲਦੇਵ ਸਿੰਘ ਖਿੰਡਾ, ਰਜਿੰਦਰ ਕੁਮਾਰ ਥਿੰਦ, ਜਸਪਾਲ ਹਾਂਡਾ, ਇਕਬਾਲ ਚੰਦ ਪਾਲਾਭੱਟੀ, ਸੁਸ਼ੀਲ ਭੱਟੀ, ਮਨਦੀਪ ਸਿੰਘ ਜੋਸਨ, ਜਗਦੀਸ਼ ਥਿੰਦ, ਸੰਤ ਸਿੰਘ ਜੋਸਨ ਨੇ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਨਾਲ ਹਾਜ਼ਰੀ ਭਰੀ।
ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ (ਰਜਿ:) ਦੇ ਪ੍ਰਧਾਨ ਮਨਦੀਪ ਸਿੰਘ ਜੋਸਨ, ਮੈਂਬਰ ਕੇਹਰ ਸਿੰਘ ਜੋਸਨ, ਹਰਨੇਕ ਸਿੰਘ ਨੱਡੇ, ਨਰਿੰਦਰ ਢੋਟ, ਬਾਬਾ ਹਾਂਡਾ, ਕਰਮ ਸਿੰਘ ਜੋਸਨ, ਭੁਪਿੰਦਰ ਸਿੰਘ ਸੰਧੇ, ਪ੍ਰਿਤਪਾਲ ਸਿੰਘ ਜੋਸਨ, ਜਤਿੰਦਰ ਪਾਲ ਸਿੰਘ ਬੋਬੀ, ਰਜਿੰਦਰ ਸਿੰਘ ਕੈਫੀ, ਜਸਪਾਲ ਸਿੰਘ ਪਾਲਾ, ਬਲਜਿੰਦਰ ਸਿੰਘ ਕਾਕਾ, ਠੇਕੇਦਾਰ ਅਮਰਜੀਤ ਸਿੰਘ, ਦੀਵਾਨ ਸਿੰਘ ਹਾਂਡਾ, ਗੁਰਬਚਨ ਸਿੰਘ ਮਹਿਰੋਕ ਨੇ ਦੁਰ ਦੁਰਾਡੇ ਤੋਂ ਆਏ ਮਹਿਮਾਨਾਂ ਸ਼ਹੀਦ ਦੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।