ਗਰਮੀ ਤੇ ਲੂੰ ਨੇ ਲੋਕ ਘਰਾਂ ਅੰਦਰ ਡੱਕੇ, ਬਾਜ਼ਾਰ ਸੁੰਨੇ
ਗਰਮੀ ਅਤੇ ਲੋਅ ਨੇ ਲੋਕ ਘਰਾਂ ਅੰਦਰ ਡੱਕੇ, ਬਾਜ਼ਾਰ ਸੁਨੇ
Publish Date: Wed, 20 May 2026 06:26 PM (IST)
Updated Date: Wed, 20 May 2026 06:28 PM (IST)
ਲਹਿਰਾਗਾਗਾ : ਦਿਨੋਂ ਦਿਨ ਵੱਧ ਰਹੀ ਗਰਮੀ ਅਤੇ ਲੂ ਨਾਲ ਪਿੰਡੇ ਚੌਥੇ ਜਾ ਰਹੇ ਹਨ ਜਿਸ ਕਾਰਨ ਸ਼ਹਿਰਾਂ ਦੇ ਬਾਜ਼ਾਰ ਵੀ ਸੁੰਨੇ ਹੋ ਚੁੱਕੇ ਹਨ ਕਿਉਂਕਿ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਗਰਮੀ ਤੇ ਲੋਅ ਕਾਰਨ ਦਿਨ ਦਾ ਤਾਪਮਾਨ 44 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ। ਆਮ ਵਿਅਕਤੀਆਂ ਦੇ ਕਹਿਣ ਮੁਤਾਬਕ ਪਿਛਲੇ ਸਾਲ ਨਾਲੋਂ ਇਸ ਵਾਰ ਗਰਮੀ ਜ਼ਿਆਦਾ ਪਵੇਗੀ ਅਤੇ ਪੈ ਰਹੀ ਹੈ। ਸਲੋਕ ਹੀਟ ਵੇਵ ਤੋਂ ਡਰਦੇ ਘਰਾਂ ਅੰਦਰ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ। ਮੌਸਮ ਵਿਭਾਗ ਦੀ ਪੇਸ਼ੀਨ ਬੋਈ ਮੁਤਾਬਿਕ ਪੰਜਾਬ ਵਿੱਚ ਅਜੇ ਆਉਂਦੇ ਕਈ ਦਿਨਾਂ ਵਿੱਚ ਗਰਮੀ ਅਤੇ ਹੀਟ ਬੇਵ ਤੋਂ ਕੋਈ ਰਾਹਤ ਨਜ਼ਰ ਨਹੀਂ ਆ ਰਹੀ। ਜਿੱਥੇ ਬਾਜ਼ਾਰ ਸੁਣਨੇ ਹੋ ਚੁੱਕੇ ਹਨ ਉੱਥੇ ਹੀ ਕੋਲ ਡਰਿੰਕਸ ਅਤੇ ਸ਼ਿਕੰਜਵੀ ਦੀਆਂ ਰੇਹੜੀਆਂ ਅਤੇ ਦੁਕਾਨਾਂ ਤੇ ਗਾਹਕ ਦਿਖਾਈ ਦੇ ਰਹੇ ਹਨ। ਗਰਮੀ ਅਤੇ ਲੋਅ ਦਾ ਮਾੜਾ ਪ੍ਰਭਾਵ ਸਬਜ਼ੀਆਂ ਤੇ ਪੈਣ ਦਾ ਖਦਸ਼ਾ ਵੀ ਬਰਕਰਾਰ ਹੈ।
ਇਸ ਸਬੰਧੀ ਕਿਸਾਨ ਅਜਾਇਬ ਸਿੰਘ, ਪਾਲ ਸਿੰਘ, ਗੁਰਤੇਜ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਪੰਚ ਖੰਡੇਬਾਦ ਆਦਿ ਨੇ ਦੱਸਿਆ ਕਿ ਲੋਅ ਅਤੇ ਗਰਮੀ ਕਾਰਨ ਸਬਜ਼ੀਆਂ ਦੇ ਫੁੱਲ ਝੁਲਸੇ ਜਾਣ ਲੱਗ ਪਏ ਹਨ, ਜਿਸ ਕਾਰਨ ਸਬਜ਼ੀਆਂ ਦੀ ਆਮਦ ਦਿਨੋ ਦਿਨ ਘੱਟ ਰਹੀ ਹੈ। ਇਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ। ਝੋਨੇ ਦੀ ਪਨੀਰੀ ਬੀਜਣ ਦਾ ਪੰਦਰਵਾੜਾ ਚੱਲ ਰਿਹਾ ਹੈ ਕਿਸਾਨ ਖੇਤਾਂ ਵਿੱਚ ਝੋਨੇ ਦੀ ਪਨੀਰੀ ਬੀਜ ਰਹੇ ਹਨ। ਉਪਰੋਕਤ ਕਿਸਾਨਾਂ ਨੇ ਦੱਸਿਆ ਕਿ ਗਰਮੀ ਕਾਰਨ ਪਨੀਰੀ ਵੀ ਪੂਰੀ ਨਹੀਂ ਪੁੰਗਰਦੀ। ਹੁਣ ਦੇਖਣਾ ਇਹ ਹੋਵੇਗਾ ਕਿ ਹਾਲੇ ਕਿੰਨੇ ਕੁ ਦਿਨ ਪੰਜਾਬ ਦੇ ਲੋਕ ਗਰਮੀ ਅਤੇ ਲੋਅ ਨਾਲ ਜੂਝਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।