ਸੰਗਰੂਰ 'ਚ ਵਾਪਰੀ ਰੂਹ ਕੰਬਾਊ ਘਟਨਾ, ਖੇਡ ਰਹੇ ਮਾਸੂਮ 'ਤੇ ਟੁੱਟ ਕੇ ਪਏ ਆਵਾਰਾ ਕੁੱਤੇ; ਟੁੱਟੀ ਪੱਟ ਦੀ ਹੱਡੀ
ਕੁੱਤੇ ਦੇ ਵੱਢਣ ਕਾਰਨ ਬੱਚੇ ਦੇ ਪੱਟ ਦੀ ਹੱਡੀ ਵੀ ਟੁੱਟ ਗਈ। ਬੱਚੇ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਨੂੰ ਕੁੱਤਿਆਂ ਤੋਂ ਛੁਡਵਾਇਆ ਅਤੇ ਹਸਪਤਾਲ ’ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਬੱਚੇ ਦੀ ਛਾਤੀ ਤੋਂ ਲੈ ਕੇ ਲੱਤ ਤੱਕ ਪਲਸਤਰ ਲਗਾ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਸਰੀਰ ’ਤੇ ਕੁੱਤਿਆਂ ਵੱਲੋਂ ਵੱਢਣ ਦੇ ਕਈ ਡੂੰਘੇ ਜ਼ਖ਼ਮ ਹਨ। ਜ਼ਿਕਰਯੋਗ ਹੈ ਕਿ ਕੁੱਤਿਆਂ ਦੇ ਖ਼ਤਰੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਚਿੰਤਾ ਪ੍ਰਗਟਾਈ ਹੈ।
Publish Date: Sat, 10 Jan 2026 09:43 AM (IST)
Updated Date: Sat, 10 Jan 2026 09:49 AM (IST)
ਜਾਸ, ਸੰਗਰੂਰ : ਅਵਾਰਾ ਕੁੱਤਿਆਂ ਦਾ ਆਤੰਕ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸੁੰਦਰ ਬਸਤੀ ਵਿਚ ਵੀਰਵਾਰ ਰਾਤ ਘਰ ਨੇੜੇ ਮੰਦਰ ਦੇ ਬਾਹਰ ਖੇਡ ਰਹੇ ਪੰਜ ਸਾਲਾ ਬੱਚੇ ’ਤੇ ਚਾਰ-ਪੰਜ ਕੁੱਤਿਆਂ ਨੇ ਹਮਲਾ ਕਰ ਦਿੱਤਾ। ਬੱਚੇ ਦੇ ਸਿਰ, ਚਿਹਰੇ, ਛਾਤੀ, ਪੇਟ, ਪੱਟ ਤੇ ਲੱਤਾਂ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ। ਕੁੱਤੇ ਦੇ ਵੱਢਣ ਕਾਰਨ ਬੱਚੇ ਦੇ ਪੱਟ ਦੀ ਹੱਡੀ ਵੀ ਟੁੱਟ ਗਈ। ਬੱਚੇ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਨੂੰ ਕੁੱਤਿਆਂ ਤੋਂ ਛੁਡਵਾਇਆ ਅਤੇ ਹਸਪਤਾਲ ’ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਬੱਚੇ ਦੀ ਛਾਤੀ ਤੋਂ ਲੈ ਕੇ ਲੱਤ ਤੱਕ ਪਲਸਤਰ ਲਗਾ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਸਰੀਰ ’ਤੇ ਕੁੱਤਿਆਂ ਵੱਲੋਂ ਵੱਢਣ ਦੇ ਕਈ ਡੂੰਘੇ ਜ਼ਖ਼ਮ ਹਨ। ਜ਼ਿਕਰਯੋਗ ਹੈ ਕਿ ਕੁੱਤਿਆਂ ਦੇ ਖ਼ਤਰੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਚਿੰਤਾ ਪ੍ਰਗਟਾਈ ਹੈ।
ਸੁੰਦਰ ਬਸਤੀ ਦੇ ਰਹਿਣ ਵਾਲੇ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੇ ਰਾਸ਼ਟਰੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਪੰਜ ਸਾਲਾ ਬੱਚੇ ਰੋਹਿਤ ’ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 30 ਦਸੰਬਰ ਨੂੰ ਸੁੰਦਰ ਬਸਤੀ ਦੀ ਰਹਿਣ ਵਾਲੀ ਇਕ ਔਰਤ ਨੂੰ ਵੀ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ।