ਸਖ਼ਤ ਮਿਹਨਤ ਰੰਗ ਲਿਆਈ: ਦਿੜ੍ਹਬਾ ਦੀ ਪ੍ਰੀਆ ਗੋਇਲ ਬਣੀ ਜੱਜ, ਰੋਸ਼ਨ ਕੀਤਾ ਇਲਾਕੇ ਦਾ ਨਾਂ
ਉਸਦੇ ਪਰਿਵਾਰ ਵਾਲੇ ਅਤੇ ਮਾਤ-ਪਿਤਾ ਨੇ ਉਸ ਨੂੰ ਪੜ੍ਹਾਈ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਉਸ ਦੀ ਮਾਤਾ ਪੰਕਜ ਗੋਇਲ ਸਿਰਫ ਇਹੋ ਹੀ ਆਸ ਰੱਖਦੀ ਸੀ ਕਿ ਉਹ ਪੜ੍ਹਾਈ ਕਰੇ ਅਤੇ ਪੜ੍ਹ ਕੇ ਵੱਡੀ ਅਫਸਰ ਬਣੇ। ਪ੍ਰੀਆ ਗੋਇਲ ਦੇ ਘਰ ਵਧਾਈਆਂ ਦੇਣ ਵਾਲਿਆਂ ਦੀਆਂ ਤਾਂਤਾ ਲੱਗਿਆ ਹੋਇਆ ਸੀ।
Publish Date: Wed, 11 Mar 2026 11:54 AM (IST)
Updated Date: Wed, 11 Mar 2026 12:31 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਦਿੜ੍ਹਬਾ ਦੀ ਪ੍ਰੀਆ ਗੋਇਲ ਗੁਜਰਾਤ ਦੇ ਸਿਵਲ ਸਰਵਿਸਿਜ਼ ਦਾ ਐਗਜ਼ਾਮ ਪਾਸ ਕਰਕੇ ਜੱਜ ਬਣ ਗਈ ਹੈ। ਦਿੜ੍ਹਬਾ ਸ਼ਹਿਰ ਦੀ ਇਹ ਪਹਿਲੀ ਕੁੜੀ ਹੈ ਜਿਸ ਨੇ ਜੱਜ ਬਣ ਕੇ ਆਪਣੇ ਮਾਪਿਆਂ ਦਾ, ਆਪਣੇ ਸ਼ਹਿਰ ਦਾ, ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੀਆ ਗੋਇਲ ਦੇ ਪਿਤਾ ਸ਼ਸ਼ੀ ਭੂਸ਼ਨ ਗੋਇਲ ਅਤੇ ਮਾਤਾ ਪੰਕਜ ਗੋਇਲ ਨੇ ਕਿਹਾ ਕਿ ਉਹਨਾਂ ਦੀ ਪੁੱਤਰੀ ਨੇ ਸਖ਼ਤ ਮਿਹਨਤ ਕੀਤੀ ਅਤੇ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਨੇ ਗੁਜਰਾਤ ਦੇ ਸਿਵਲ ਸਰਵਿਸਿਜ਼ ਦੇ ਪੇਪਰ ਪਾਸ ਕਰਕੇ 30ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਸ ਹਮੇਸ਼ਾ ਆਨ ਲਾਈਨ ਕਲਾਸਾਂ ਲਗਾ ਕੇ ਦਿਨ ਰਾਤ ਮਿਹਨਤ ਕੀਤੀ ਹੈ। ਉਸ ਦੀ ਮਿਹਨਤ ਸਦਕਾ ਹੀ ਦਿੜ੍ਹਬਾ ਦੇ ਅਗਰਵਾਲ ਪਰਿਵਾਰ ਦੀ ਰਹਿਣ ਵਾਲੀ 24 ਸਾਲਾ ਪ੍ਰੀਆ ਗੋਇਲ ਜਿਸ ਨੇ ਗੁਜਰਾਤ ਵਿੱਚ ਪੇਪਰ ਪਾਸ ਕੀਤਾ ਹੈ। ਜੱਜ ਬਣੀ ਪ੍ਰੀਆ ਗੋਇਲ ਨੇ ਗੱਲਬਾਤ ਕਰਦਿਆਂ ਖੁਸ਼ੀ ਜਾਹਿਰ ਕੀਤੀ ਅਤੇ ਇਸ ਦਾ ਸਿਹਰਾ ਆਪਣੇ ਮਾਪਿਆਂ ਤੇ ਆਪਣੇ ਅਧਿਆਪਕਾਂ ਨੂੰ ਦਿੱਤਾ। ਪ੍ਰੀਆ ਗੋਇਲ ਨੇ ਕਿਹਾ ਕਿ ਉਸ ਨੇ ਬਹੁਤ ਹੀ ਸੰਘਰਸ਼ ਕੀਤਾ ਅਤੇ ਦਿਨ ਰਾਤ ਮਿਹਨਤ ਕਰਕੇ ਇਹ ਪੇਪਰ ਪਾਸ ਕੀਤਾ ਹੈ। ਉਸਦੇ ਪਰਿਵਾਰ ਵਾਲੇ ਅਤੇ ਮਾਤ-ਪਿਤਾ ਨੇ ਉਸ ਨੂੰ ਪੜ੍ਹਾਈ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਉਸ ਦੀ ਮਾਤਾ ਪੰਕਜ ਗੋਇਲ ਸਿਰਫ ਇਹੋ ਹੀ ਆਸ ਰੱਖਦੀ ਸੀ ਕਿ ਉਹ ਪੜ੍ਹਾਈ ਕਰੇ ਅਤੇ ਪੜ੍ਹ ਕੇ ਵੱਡੀ ਅਫਸਰ ਬਣੇ। ਪ੍ਰੀਆ ਗੋਇਲ ਦੇ ਘਰ ਵਧਾਈਆਂ ਦੇਣ ਵਾਲਿਆਂ ਦੀਆਂ ਤਾਂਤਾ ਲੱਗਿਆ ਹੋਇਆ ਸੀ। ਆਤਿਸ਼ਬਾਜੀ ਚਲਾ ਕੇ ਖੁਸ਼ੀ ਮਨਾਈ ਗਈ ਅਤੇ ਮਠਿਆਈਆਂ ਦੇ ਨਾਲ ਪ੍ਰੀਆ ਗੋਇਲ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪੂਰੇ ਸ਼ਹਿਰ ਵਾਸੀ ਗੋਇਲ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ ਸਨ।