- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਬੰਦੀਆਂ ਦੇ ਆਗੂਆਂ ਨੇ ਰਣਜੀਤ ਲਹਿਰਾ ਦੀ ਦੇਹ ਉਪਰ ਝੰਡੇ ਪਾਉਂਦਿਆਂ ਨਾਅਰਿਆਂ ਦੀ ਗੂੰਜ 'ਚ ਆਪਣੇ ਮਹਿਬੂਬ ਲੇਖਕ ਤੇ ਆਗੂ ਨੂੰ ਰਜਿੰਦਰਾ ਮੈਡੀਕਲ ਕਾਲਜ, ਪਟਿਆਲਾ ਦੇ ਖੋਜ ਕਾਰਜਾਂ ਲਈ ਰਵਾਨਾ ਕੀਤਾ।

ਸ਼ੰਭੂ ਗੋਇਲ,ਪੰਜਾਬੀ ਜਾਗਰਣ ਲਹਿਰਾਗਾਗਾ : ਸਰੀਰਦਾਨੀ, ਮਾਰਕਸਵਾਦੀ ਇਨਕਲਾਬੀ ਆਗੂ ਤੇ ਲੇਖ਼ਕ, ਅਨੁਵਾਦਕ, ਸਾਬਕਾ ਵਿਦਿਆਰਥੀ ਆਗੂ ਰਣਜੀਤ ਲਹਿਰਾ ਦੀ ਅੰਤਿਮ ਵਿਦਾਇਗੀ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਇਲਾਵਾ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੇਜਲ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਜਥੇਬੰਦੀਆਂ ਦੇ ਆਗੂਆਂ ਨੇ ਰਣਜੀਤ ਲਹਿਰਾ ਦੀ ਦੇਹ ਉਪਰ ਝੰਡੇ ਪਾਉਂਦਿਆਂ ਨਾਅਰਿਆਂ ਦੀ ਗੂੰਜ 'ਚ ਆਪਣੇ ਮਹਿਬੂਬ ਲੇਖਕ ਤੇ ਆਗੂ ਨੂੰ ਰਜਿੰਦਰਾ ਮੈਡੀਕਲ ਕਾਲਜ, ਪਟਿਆਲਾ ਦੇ ਖੋਜ ਕਾਰਜਾਂ ਲਈ ਰਵਾਨਾ ਕੀਤਾ।
ਇਨਕਲਾਬੀ ਕੇਂਦਰ ਪੰਜਾਬ ਅਤੇ ਲਾਲ ਪਰਚਮ ਵੱਲੋਂ ਮੁਖਤਿਆਰ ਸਿੰਘ ਪੂਹਲਾ, ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਅਦਾਰਾ ਸੁਰਖ਼ ਲੀਹ ਦੇ ਜਸਪਾਲ ਜੱਸੀ, ਪਾਵੇਲ ਕੁੱਸਾ, ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਪੀਡਬਲਿਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਦਰਬਾਰਾ ਸਿੰਘ ਛਾਜਲਾ, ਕਿਰਤੀ ਕਿਸਾਨ ਯੂਨੀਅਨ ਦੇ ਰਾਮਿੰਦਰ ਸਿੰਘ ਪਟਿਆਲਾ, ਪੰਜਾਬ ਕਿਸਾਨ ਯੂਨੀਅਨ ਵੱਲੋਂ ਰੁਲਦੂ ਸਿੰਘ ਮਾਨਸਾ, ਬੀਕੇਯੂ-ਡਕੌਂਦਾ ਦੇ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਲਛਮਣ ਸਿੰਘ ਅਲੀਸ਼ੇਰ, ਜਮਹੂਰੀ ਅਧਿਕਾਰ ਸਭਾ ਦੇ ਨਰਭਿੰਦਰ ਸਿੰਘ, ਪ੍ਰਿਤਪਾਲ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਹਰਭਗਵਾਨ ਗੁਰਨੇ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਪੈਨਸ਼ਨਰ ਐਸ਼ੋਸੀਏਸ਼ਨ ਵੱਲੋਂ ਗੁਰਚਰਨ ਸਿੰਘ, ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਬਲਵਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਲਵਿੰਦਰ ਜਲੂਰ, ਸਫਾਈ ਸੇਵਕ ਯੂਨੀਅਨ, ਲਹਿਰਾ, ਲੋਕ ਮੋਰਚਾ, ਪੰਜਾਬ ਵੱਲੋਂ ਜਗਸੀਰ ਸਿੰਘ ਸਲੇਮਗੜ੍ਹ, ਸੀਪੀਆਈ-ਐਮ ਐਲ ਲਿਬਰੇਸ਼ਨ ਵੱਲੋਂ ਸੁਖ਼ਦਰਸ਼ਨ ਨੱਤ, ਸੀਪੀਆਈ ਵੱਲੋਂ ਸਤਵੰਤ ਸਿੰਘ ਖੰਡੇਬਾਦ, ਪੰਜਾਬ ਸਟੂਡੈਂਟਸ ਯੂਨੀਅਨ-ਰੰਧਾਵਾ ਵੱਲੋਂ ਹੁਸ਼ਿਆਰ ਸਿੰਘ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ, ਨਗਰ ਕੌਂਸਲ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ, ਮਾਰਕੀਟ ਕਮੇਟੀ ਲਹਿਰਾ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਐਡਵੋਕੇਟ ਅਮਨਦੀਪ ਕੌਰ, ਪੱਤਰਕਾਰ ਹਮੀਰ ਸਿੰਘ, ਜਥੇਦਾਰ ਪਰਗਟ ਸਿੰਘ ਗਾਗਾ, ਗੁਰਲਾਲ ਸਿੰਘ, ਸਵਿੱਤਰੀ ਬਾਈ ਫੂਲੇ ਲਾਇਬਰੇਰੀ, ਚੰਗਾਲੀਵਾਲਾ ਦੇ ਭਿੰਦਰ ਸਿੰਘ, ਸਾਬਕਾ ਬਿਜਲੀ ਮੁਲਾਜ਼ਮ ਆਗੂ ਪੂਰਨ ਖਾਈ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਵਿਦਿਆਰਥੀ ਆਗੂ ਅਜਾਇਬ ਸਿੰਘ ਟਿਵਾਣਾ, ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਸੌਰਵ ਦੁੱਗਲ, ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੁਪਾਲ, ਨਰਿੰਦਰ ਸਿੰਘ ਸੰਧੂ, ਡਾ. ਬਰਜਿੰਦਰ ਸੋਹਲ, ਪ੍ਰੋਫੈਸਰ ਬਾਵਾ ਸਿੰਘ, ਵਿਸ਼ਵ ਭਾਰਤੀ, ਦਰਸ਼ਨ ਬੇਲੂਮਾਜਰਾ, ਅਵਤਾਰ ਸਿੰਘ ਕੌਰਜੀਵਾਲਾ, ਜਸਵੰਤ ਜੀਰਖ਼, ਐਡਵੋਕੇਟ ਰਾਜੀਵ ਲੋਹਟਬੱਧੀ, ਮਾਸਟਰ ਤਰਸੇਮ ਲਾਲ, ਜਸਵੀਰ ਖੋਖਰ, ਜਗਜੀਤ ਸਿੰਘ ਭੁਟਾਲ, ਮਨਧੀਰ ਸਿੰਘ, ਜਸਵੰਤ ਜੀਰਖ਼, ਗੁਰਬਖ਼ਸ਼ੀਸ ਬਰਾੜ, ਜਰਨੈਲ ਕਾਲੇਕੇ, ਡਾ. ਅਜੈ ਕੁਮਾਰ, ਸੁਖਦੇਵ ਸਿੰਘ ਚੰਗਾਲੀਵਾਲਾ, ਕਾ. ਬਸ਼ੇਸ਼ਰ ਮੌਜੂਦ ਸਨ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀ ਉਨ੍ਹਾਂ ਦੇ ਘਰ ਪਹੁੰਚ ਕੇ ਲੇਖਣੀ ਤੇ ਇਕ ਲੋਕ ਆਗੂ ਵਜੋਂ ਇਲਾਕੇ ਨੂੰ ਦਿੱਤੀ ਦੇਣ ਦਾ ਜ਼ਿਕਰ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਰਣਜੀਤ ਲਹਿਰਾ ਦੀ ਸੁਪਤਨੀ ਰਾਜਪਾਲ ਕੌਰ ਤੇ ਬੇਟੀ ਅਰਸ਼ਦੀਪ ਅਰਸ਼ੀ ਨੇ ਦੱਸਿਆ ਕਿ ਰਣਜੀਤ ਲਹਿਰਾ ਦਾ ਸ਼ਰਧਾਂਜਲੀ ਸਮਾਗਮ 24 ਫਰਵਰੀ ਨੂੰ ਜੀਪੀਐੱਫ ਕੰਪਲੈਕਸ, ਲਹਿਰਾਗਾਗਾ ਵਿਖੇ ਹੋਵੇਗਾ।