- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ’ਚ ਅੜਤੀ ਐਸੋਸੀਏਸ਼ਨ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਨੇ ਮੰਗ ਕੀਤੀ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ’ਚ ਜੋ ਵੀ ਕਿਸਾਨ ਕਣਕ ਲੈ ਕੇ ਆ ਰਿਹਾ ਇਸ ’ਚ ਨਮੀ ਦੀ ਮਾਤਰਾ 13 ਤੋਂ 14% ਆ ਰਹੀ ਹੈ ਜਿਸ ਕਰਕੇ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅੱਜ ਆੜਤੀ ਐਸੋਸੀਏਸ਼ਨ ਵੱਲੋਂ ਆਪਣੇ ਪੱਧਰ ਤੇ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਪਈਆਂ ਕਣਕ ਦੀਆਂ ਵੱਖ-ਵੱਖ ਢੇਰੀਆਂ ਦਾ ਜਾਇਜ਼ਾ ਨਮੀ ਮੀਟਰਾਂ ਰਾਹੀਂ ਲਿਆ ਗਿਆ ਤਾਂ 70% ਢੇਰੀਆਂ ਦੀ ਨਮੀ 13 ਤੋਂ 14 % ਨੋਟ ਕੀਤੀ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ: ਪੰਜਾਬ ’ਚ ਪਿਛਲੇ ਦਿਨੀ ਬੇਮੌਸਮੀ ਬਰਸਾਤਾਂ ਕਾਰਨ ਪੰਜਾਬ ਦੀ ਖੇਤਾਂ ’ਚ ਖੜੀ ਕਣਕ ਦੇ ਨੁਕਸਾਨ ਅਤੇ ਫਰਵਰੀ ਮਹੀਨੇ ਤੇਜ਼ ਧੁੱਪ ਕਰਕੇ ਜੋ ਦਾਣਾ ਮਾਜੂ ਪੈ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਈ ਟੀਮ ਨੂੰ ਵਧ ਨਮੀ ਦੀ ਛੋਟ ਬਾਰੇ ਵੀ ਹਦਾਇਤ ਦਿੱਤੀ ਜਾਵੇ। ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ’ਚ ਅੜਤੀ ਐਸੋਸੀਏਸ਼ਨ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਨੇ ਮੰਗ ਕੀਤੀ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ’ਚ ਜੋ ਵੀ ਕਿਸਾਨ ਕਣਕ ਲੈ ਕੇ ਆ ਰਿਹਾ ਇਸ ’ਚ ਨਮੀ ਦੀ ਮਾਤਰਾ 13 ਤੋਂ 14% ਆ ਰਹੀ ਹੈ ਜਿਸ ਕਰਕੇ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅੱਜ ਆੜਤੀ ਐਸੋਸੀਏਸ਼ਨ ਵੱਲੋਂ ਆਪਣੇ ਪੱਧਰ ਤੇ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਪਈਆਂ ਕਣਕ ਦੀਆਂ ਵੱਖ-ਵੱਖ ਢੇਰੀਆਂ ਦਾ ਜਾਇਜ਼ਾ ਨਮੀ ਮੀਟਰਾਂ ਰਾਹੀਂ ਲਿਆ ਗਿਆ ਤਾਂ 70% ਢੇਰੀਆਂ ਦੀ ਨਮੀ 13 ਤੋਂ 14 % ਨੋਟ ਕੀਤੀ ਗਈ। ਆੜਤੀ ਐਸੋਸੀਏਸ਼ਨ ਵੱਲੋਂ ਕੇਂਦਰੀ ਟੀਮਾ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਬੇਮੌਸਮੀ ਬਰਸਾਤ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਨਮੀ ਵਿੱਚ ਵੀ ਛੋਟ ਦਵੇ ਉਹਨਾਂ ਕਿਹਾ ਕਿ ਜੇਕਰ ਇਹ ਛੋਟ ਨਾ ਦਿੱਤੀ ਗਈ ਤਾਂ ਇਹ ਵੱਧ ਨਮੀ ਵਾਲੀ ਕਣਕ ਖਰੀਦਣ ਤੋਂ ਬਾਅਦ ਜਦੋਂ ਲੰਮਾ ਸਮਾਂ ਇਹ ਮੰਡੀਆਂ ਵਿੱਚੋਂ ਨਹੀਂ ਚੁੱਕੀ ਜਾਵੇਗੀ ਤਾਂ ਪਹਿਲਾਂ ਇਸ ਦਾ ਨੁਕਸਾਨ ਆੜਤੀਆਂ ਨੂੰ ਹੋਵੇਗਾ ਉਸ ਤੋਂ ਬਾਅਦ ਖਰੀਦ ਇੰਸਪੈਕਟਰਾਂ ਦੇ ਗੁਦਾਮਾਂ ਵਿੱਚ ਵੀ ਜਾ ਕੇ ਇਸ ਦਾ ਵਜਨ ਘਟੇਗਾ, ਜਿਸ ਕਰਕੇ ਪਿਛਲੇ ਸਮਿਆਂ ਵਿੱਚ ਵੀ ਆੜਤੀ ਵਰਗ ਤੋਂ ਭਾਰੀ ਕਟੌਤੀਆਂ ਵਸੂਲ ਕੀਤੀਆਂ ਗਈਆਂ ਹਨ ਅਤੇ ਹਜ਼ਾਰਾਂ ਖਰੀਦ ਇੰਸਪੈਕਟਰ ਨੂੰ ਚਾਰਜ ਸੀਟਾਂ ਹੋਈਆਂ ਹਨ। ਉਹਨਾਂ ਕਿਹਾ ਕਿ ਕਿਉਂਕਿ ਇਹ ਸਾਰਾ ਅਨਾਜ ਕੇਂਦਰ ਪੂਲ ਲਈ ਖਰੀਦ ਕੀਤਾ ਜਾਂਦਾ ਹੈ। ਇਸ ਲਈ ਮੌਜੂਦਾ ਬਰਸਾਤੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਸ ਤੇ ਤੁਰੰਤ ਛੋਟ ਦੇਣੀ ਚਾਹੀਦੀ ਹੈ। ਇਸ ਮੌਕੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਵਾਈਸ ਪ੍ਰਧਾਨ ਤਰਸੇਮ ਸਿੰਘ ਕਲਾਰ ਮੰਡੀ ਪ੍ਰਧਾਨ ਕਿਸ਼ੋਰ ਚੰਦ ਛਾੜੀਆ ਸਾਬਕਾ ਪ੍ਰਧਾਨ ਅਮਰੀਕ ਸਿੰਘ ਹਰਬੰਸ ਸਿੰਘ ਧਾਲੀਵਾਲ ਸੂਬਾ ਸਕੱਤਰ ਸ਼ਿਵਪਾਲ ਗੋਇਲ ਜਨਰਲ ਸਕੱਤਰ ਰਕੇਸ਼ ਕੁਮਾਰ ਸੇਠੀ ਪਵਨ ਕੁਮਾਰ ਨਾਗਰਾ ਬਲਦੇਵ ਧਰਮਗੜ੍ਹ ਆਸ਼ੂਤੋਸ਼ ਸਿੰਗਲਾ ਭੋਲਾ ਜਖੇਪਲ ਨੀਤਨ ਕੁਮਾਰ ਆਗੂਆਂ ਨੇ ਵੀ ਵੱਖ-ਵੱਖ ਖਰੀਦ ਕੇਂਦਰਾਂ ਵਿੱਚ ਇਹੀ ਸਥਿਤੀ ਦੱਸਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਮੰਡੀਆਂ ਵਿੱਚ ਕੋਈ ਵੀ ਖਰੀਦ ਨਮੀ ਵੱਧ ਹੋਣ ਕਰਕੇ ਨਹੀਂ ਹੋ ਰਹੀ।