ਅਸ਼ੋਕ ਜੋਸ਼ੀ, ਮਾਲੇਰਕੋਟਲਾ : ਆਂਗਣਵਾੜੀ ਕੇਂਦਰ ਨੰਬਰ 9 ਵੱਲੋਂ ਇੱਥੋਂ ਦੇ ਵਾਰਡ ਨੰਬਰ 26 ਵਿਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਜਾਣਕਾਰੀ ਦੇਣ ਹਿੱਤ ਇਕ ਪ੍ਰਰੋਗਰਾਮ ਕਰਵਾਇਆ ਗਿਆ। ਇਸ ਵਿਚ ਆਂਗਣਵਾੜੀ ਵਰਕਰ ਪੂਜਾ ਰਾਣੀ ਵੱਲੋਂ ਇਲਾਕੇ ਦੀਆਂ ਗਰਭਵਤੀ ਤੇ ਨਰਸਿੰਗ ਮਾਵਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਪ੍ਰਧਾਨ ਮੰਤਰੀ ਮਾਤਰੀ ਵੰਦਨਾ ਯੋਜਨਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਤੇ ਲਾਭਪਾਤਰੀਆਂ ਨੂੰ ਉਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਪ੍ਰਰੋਗਰਾਮ ਨੂੰ ਵਾਰਡ ਵਿੱਚ ਪੂਰਾ ਹਫ਼ਤਾ ਚਲਾਇਆ ਜਾਵੇਗਾ ਅਤੇ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਲਈ ਸੁਰੱਖਿਅਤ ਜਨਾਨੀ ਵਿਕਸਿਤ ਧਰਨੀ ਦੇ ਉਦੇਸ਼ ਹਿੱਤ ਗਰਭਵਤੀ ਮਾਵਾਂ ਨੂੰ ਆਪਣੀ ਸਿਹਤ ਪ੍ਰਤੀ ਪੂਰਾ ਧਿਆਨ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਮਾਵਾਂ ਨੂੰ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਣ ਅਤੇ ਟੀਕਾਕਰਨ ਸਬੰਧੀ ਵੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ।