ਏਆਈਜੀ ਸੱਭਰਵਾਲ ਸੀਐੱਮ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਪੰਜਾਬ ਦੇ ਇੰਚਾਰਜ ਨਿਯੁਕਤ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਭਿ੍ਸ਼ਟਾਚਾਰ ਮੁਕਤ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਐਲਾਨ ਕੀਤੇ ਗਏ ਵ੍ਹਟਸਐਪ ਨੰਬਰ 'ਮੁੱਖ ਮੰਤਰੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਪੰਜਾਬ' ਲਾਂਚ ਕੀਤੀ ਗਈ ਸੀ। ਇਸ ਲਈ ਨਾਮਵਰ ਖਿਡਾਰੀ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਸ ਵਿਕਾਸ ਸੱਭਰਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
Publish Date: Fri, 25 Mar 2022 07:34 PM (IST)
Updated Date: Sat, 26 Mar 2022 08:47 AM (IST)
ਮਨੋਜ ਕੁਮਾਰ, ਧੂਰੀ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਭਿ੍ਸ਼ਟਾਚਾਰ ਮੁਕਤ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਐਲਾਨ ਕੀਤੇ ਗਏ ਵ੍ਹਟਸਐਪ ਨੰਬਰ 'ਮੁੱਖ ਮੰਤਰੀ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਪੰਜਾਬ' ਲਾਂਚ ਕੀਤੀ ਗਈ ਸੀ। ਇਸ ਲਈ ਨਾਮਵਰ ਖਿਡਾਰੀ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਸ ਵਿਕਾਸ ਸੱਭਰਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਏਆਈਜੀ ਵਿਕਾਸ ਸੱਭਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਤੇ ਵਿਭਾਗ ਨੇ ਉਨ੍ਹਾਂ 'ਤੇ ਜੋ ਭਰੋਸਾ ਪ੍ਰਗਟ ਕੀਤਾ ਹੈ, ਉਸ ਨੂੰ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਵੀ ਅਫਸਰ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਰਿਕਾਰਡ ਕੀਤੀ ਆਡੀਓ ਜਾਂ ਵੀਡੀਓ ਵ੍ਹਟੱਸਐਪ ਨੰਬਰ 9501200200 'ਤੇ ਭੇਜਣ। ਕਾਬਿਲੇ ਜ਼ਿਕਰ ਹੈ ਕਿ ਏਆਈਜੀ ਵਿਕਾਸ ਸੱਭਰਵਾਲ ਜਿੱਥੇ ਜਿਮਨਾਸਟਿਕ ਦੇ 8 ਵਾਰ ਕੌਮੀ ਚੈਂਪੀਅਨ ਰਹਿ ਚੁੱਕੇ ਹਨ, ਉਥੇ ਪ੍ਰਰਾਪਤੀਆਂ ਸਦਕਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਵਰਗਾ ਵੱਕਾਰੀ ਇਨਾਮ ਵੀ ਪ੍ਰਰਾਪਤ ਕਰ ਚੁੱਕੇ ਹਨ।