- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਐਕਸਪੋ ਕੌਮਾਂਤਰੀ ਪੱਧਰ ਤੇ ਦੇਸ਼ ਦੁਨੀਆ ’ਚ ਵੱਡਾ ਨਾਮਣਾ ਖੱਟ ਚੁੱਕੀ ਹੈ ਜਿਸ ਸਦਕਾ ਅੱਜ ਪੀਡੀਐੱਫਏ ਦੇ ਬਰੀਡ ਮੁਕਾਬਲਿਆਂ ਦੀ ਜਜਮੈਂਟ ਕਰਨ ਲਈ ਕੈਨੇਡਾ ਅਤੇ ਹੋਲੈਂਡ ਤੋਂ ਚਾਰ ਜੱਜ ਪਹੁੰਚੇ ਹਨ। ਇਹੀ ਨਹੀਂ ਮੱਝਾਂ ਦੇ ਬਰੀਡ ਮੁਕਾਬਲਿਆਂ ਦੀ ਜਜਮੈਂਟ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤੀ ਜਾਂਦੀ ਹੈ। ਇਹੀ ਇਸ ਮੇਲੇ ਦੀ ਪਾਰਦਰਸ਼ਤਾ ਦਾ ਵੱਡਾ ਸਬੂਤ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਡੇਅਰੀ ਤੇ ਖੇਤੀਬਾੜੀ ’ਚ ਦੁਨੀਆ ਦੀ ਤਕਨੀਕ ਇੱਕੋ ਛੱਤ ਹੇਠਾਂ ਲਿਆ ਕੇ ਕੌਮਾਂਤਰੀ 19ਵਾਂ ਤਿੰਨ ਰੋਜ਼ਾ ਪੀਡੀਐੱਫਏ ਡੇਅਰੀ ਅਤੇ ਖੇਤੀ ਐਕਸਪੋ 2026 ਦਾ ਅੱਜ ਆਗਾਜ਼ ਹੋਇਆ। ਪਹਿਲੇ ਦਿਨ ਹੀ ਦੇਸ਼, ਵਿਦੇਸ਼ਾਂ ਅਤੇ ਪੰਜਾਬ ਭਰ ਤੋਂ ਐਕਸਪੋ ਦੇਖਣ ਵਾਲਿਆਂ ਦਾ ਹੜ੍ਹ ਆਇਆ।
ਅੱਜ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਸਮੇਤ ਕਈ ਸੂਬਿਆਂ ਤੋਂ ਡੇਅਰੀ ਅਤੇ ਖੇਤੀ ਕਿੱਤੇ ਨਾਲ ਜੁੜੇ ਡੇਅਰੀ ਮਾਲਕ ਪਸ਼ੂ ਪਾਲਕ ਅਤੇ ਕਿਸਾਨਾਂ ਨੇ ਸ਼ਿਰਕਤ ਕੀਤੀ। ਸ਼ਨਿਚਰਵਾਰ ਨੂੰ ਗੁਰੂ ਸਾਹਿਬ ਦੇ ਸ਼ੁਕਰਾਨੇ ਉਪਰੰਤ ਐਕਸਪੋ ਦਾ ਉਦਘਾਟਨ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਫਾਰਮਰ ਕਮਿਸ਼ਨ ਦੇ ਮੈਂਬਰ ਬਲਵਿੰਦਰ ਸਿੰਘ ਸਿੱਧੂ, ਸਾਬਕਾ ਐੱਮਡੀ ਮਿਲਕਫੈੱਡ ਕਮਲਜੀਤ ਸਿੰਘ ਸੰਘਾ ਸਮੇਤ ਪੀਡੀਐੱਫਏ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਪੀਡੀਐੱਫਏ ਦਾ ਝੰਡਾ ਲਹਿਰਾ ਕੇ ਕੀਤਾ।
ਪੀਡੀਐੱਫਏ ਦੇ ਆਗਾਜ਼ ਮੌਕੇ ਆਪਣੇ ਸੰਬੋਧਨ ’ਚ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ 18 ਸਾਲ ਪਹਿਲਾਂ ਜਿਸ ਮਕਸਦ ਨਾਲ ਪੀਡੀਐੱਫਏ ਐਕਸਪੋ ਦਾ ਆਗਾਜ਼ ਕੀਤਾ, ਉਹ ਤੇਜ਼ੀ ਨਾਲ ਪੂਰਾ ਹੋ ਰਿਹਾ ਹੈ। ਪੀਡੀਐੱਫਏ ਦੀ ਸਖਤ ਮਿਹਨਤ ਸਦਕਾ ਬਰੀਡ ਸੁਧਾਰ ’ਚ ਹੋਈ ਕ੍ਰਾਂਤੀ ਸਦਕਾ ਅੱਜ ਦੁਨੀਆ ਦੇ ਕਈ ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅਮਰੀਕਾ ਨੂੰ ਮਾਤ ਦੇਣ ਦੇ ਪੂਰਾ ਨੇੜੇ ਹੈ, ਜਿਸ ਬਦੌਲਤ ਅੱਜ ਪੰਜਾਬ ਦੇ ਡੇਅਰੀ ਫਾਰਮਰਜ਼ ਦਾ ਇੱਕ ਰੁਤਬਾ ਹੈ, ਉਸਦੀ ਇੱਕ ਵਿਲੱਖਣ ਪਛਾਣ ਹੈ। ਪੀਡੀਐੱਫਏ ਨੇ ਪਹਿਲੇ ਦਿਨ ਤੋਂ ਹੀ ਜੋ ਮਿਹਨਤ ਕੀਤੀ ਅੱਜ ਰੰਗ ਲਿਆ ਰਹੀ ਹੈ।
ਇਹ ਐਕਸਪੋ ਕੌਮਾਂਤਰੀ ਪੱਧਰ ਤੇ ਦੇਸ਼ ਦੁਨੀਆ ’ਚ ਵੱਡਾ ਨਾਮਣਾ ਖੱਟ ਚੁੱਕੀ ਹੈ ਜਿਸ ਸਦਕਾ ਅੱਜ ਪੀਡੀਐੱਫਏ ਦੇ ਬਰੀਡ ਮੁਕਾਬਲਿਆਂ ਦੀ ਜਜਮੈਂਟ ਕਰਨ ਲਈ ਕੈਨੇਡਾ ਅਤੇ ਹੋਲੈਂਡ ਤੋਂ ਚਾਰ ਜੱਜ ਪਹੁੰਚੇ ਹਨ। ਇਹੀ ਨਹੀਂ ਮੱਝਾਂ ਦੇ ਬਰੀਡ ਮੁਕਾਬਲਿਆਂ ਦੀ ਜਜਮੈਂਟ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤੀ ਜਾਂਦੀ ਹੈ। ਇਹੀ ਇਸ ਮੇਲੇ ਦੀ ਪਾਰਦਰਸ਼ਤਾ ਦਾ ਵੱਡਾ ਸਬੂਤ ਹੈ।
ਫਾਰਮਰਜ਼ ਕਮਿਸ਼ਨ ਦੇ ਮੈਂਬਰ ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੀਡੀਐੱਫਏ ਦੀ 18 ਸਾਲਾਂ ਦੀ ਮਿਹਨਤ ਅੱਜ ਇੱਕ ਵੱਡੇ ਮੁਕਾਮ ’ਤੇ ਪਹੁੰਚ ਗਈ ਹੈ। ਪੀਡੀਐੱਫਏ ਦੇ ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ ਜ਼ੀਰਾ ਨੇ ਦੱਸਿਆ ਕਿ ਪੀਡੀਐੱਫਏ ਦੇ ਦੁੱਧ ਚੁਆਈ ਅਤੇ ਬਰੀਡ ਮੁਕਾਬਲਿਆਂ ਵਿਚ ਭਾਰੀ ਗਿਣਤੀ ’ਚ ਆਮਦ ਵਧੀ ਹੈ। ਇੱਕ ਕੈਟਾਗਰੀ ਵਿੱਚ 100-100 ਐਂਟਰੀਆਂ ਹੋਈਆਂ ਹਨ। ਇਸ ਮੌਕੇ ਸਾਬਕਾ ਡਾਇਰੈਕਟਰ ਡੇਅਰੀ ਇੰਦਰਜੀਤ ਸਿੰਘ ਸਰਾਂ, ਬਲਵੀਰ ਸਿੰਘ ਨਵਾਂਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਘੇਆਣਾ, ਰੇਸ਼ਮ ਸਿੰਘ ਜੀਰਾ, ਕੁਲਦੀਪ ਸਿੰਘ ਮਾਨਸਾ, ਪਰਮਿੰਦਰ ਸਿੰਘ ਘੁਡਾਣੀ ਅਤੇ ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ ਤੇ ਅਵਤਾਰ ਸਿੰਘ ਥਾਪਲਾ ਹਾਜ਼ਰ ਸਨ।