3.6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
3.6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Publish Date: Sun, 12 Apr 2026 06:54 PM (IST)
Updated Date: Mon, 13 Apr 2026 04:14 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਪੁਲਿਸ ਨੇ 3.6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਐੱਸਐੱਚਓ ਸੁਖਪਾਲ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਨੂੰ 3.6 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਔੜ ਤੋਂ ਫਾਂਬੜਾ ਵੱਲ ਜਾ ਰਹੇ ਸੀ ਤਾਂ ਫਾਂਬੜਾ ਤੋਂ ਅੱਧਾ ਕਿਲੋਮੀਟਰ ਪਿੱਛੇ ਖੇਤਾਂ ਵਿੱਚੋਂ ਕੱਚੇ ਰਸਤੇ ਰਾਹੀਂ ਆਉਂਦਾ ਇੱਕ ਨੌਜਵਾਨ ਪੱਕੀ ਸੜਕ ਤੇ ਚੜ੍ਹਨ ਲੱਗਾ ਸੀ। ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਜੀਨ ਦੀ ਪੈਂਟ ਦੀ ਸੱਜੀ ਜੇਬ੍ਹ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੀ ਨੂੰ ਘਾਹ-ਫੂਸ ਵਿਚ ਸੁੱਟਕੇ ਤੇਜ਼ ਕਦਮੀ ਵਾਪਸ ਮੁੜਨ ਲੱਗਾ, ਜਿਸ ਨੂੰ ਮੁਸਤੈਦੀ ਨਾਲ ਕਾਬੂ ਕੀਤਾ ਅਤੇ ਉਸ ਵੱਲੋਂ ਸੁੱਟੀ ਗਈ ਲਿਫਾਫੀ ਨੂੰ ਚੈੱਕ ਕੀਤਾ। ਤਾਂ ਉਸ ਵਿੱਚੋਂ 3.6 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਦੀ ਪਹਿਚਾਣ ਜਤਿੰਦਰ ਸਿੰਘ ਪਿੰਡ ਗਰਚਾ ਵਜੋਂ ਹੋਈ ਹੈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।