ਐਕਸਯੂਵੀ ਕਾਰ ਤੇ ਇੰਡੀਗੋ ਕਾਰ ਦੀ ਟੱਕਰ
ਐਕਸਯੂਵੀ ਕਾਰ ਅਤੇ ਇੰਡੀਗੋ ਕਾਰ ਦੀ ਹੋਈ ਟੱਕਰ
Publish Date: Tue, 05 May 2026 04:30 PM (IST)
Updated Date: Wed, 06 May 2026 04:03 AM (IST)
-ਐਕਸਯੂਵੀ ਕਾਰ ਸਵਾਰ ਪਤੀ, ਪਤਨੀ ਅਤੇ ਬੇਟੀ ਜ਼ਖਮੀ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਰੈਲਮਾਜਰਾ ਵਿਖੇ ਇਕ ਐਕਸਯੂਵੀ ਕਾਰ ਅਤੇ ਇੰਡੀਗੋ ਕਾਰ ਦੀ ਟੱਕਰ ਵਿਚ ਕਾਰ ਸਵਾਰ ਪਤੀ, ਪਤਨੀ ਅਤੇ ਬੇਟੀ ਗੰਭੀਰ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਐਕਸਯੂਵੀ-700 ਕਾਰ ਨੰਬਰ ਪੀਬੀ-08-ਐਫਐਨ-1314 ਜਿਸ ਨੂੰ ਕਿ ਪੁਨੀਤ ਵਿਗ ਪੁੱਤਰ ਤਰਸੇਮ ਲਾਲ ਵਾਸੀ 64/82-ਨਿਊ ਵਿਜੇ ਨਗਰ ਜਲੰਧਰ ਜੋ ਕਿ ਆਪਣੀ ਪਤਨੀ ਸਮਿਕਸਾ ਅਤੇ ਪੁੱਤਰੀ ਧਨਿਸਟਾ ਸਮੇਤ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸੀ। ਰੈਲਮਾਜਰਾ ਨਜ਼ਦੀਕ ਪਿੱਛੋਂ ਆ ਰਹੀ ਇੱਕ ਇੰਡੀਗੋ ਕਾਰ ਨੰਬਰ ਪੀਬੀ-20-ਬੀ-4481 ਨੇ ਗੱਡੀ ਨੂੰ ਸਾਈਡ ਮਾਰ ਦਿੱਤੀ। ਜਿਸ ਵਿਚ ਐਕਸਯੂਵੀ ਗੱਡੀ ਡਿਵਾਈਡਰ ਤੇ ਚੜ੍ਹ ਗਈ ਤੇ ਪਲਟ ਕੇ ਦੂਜੀ ਸਾਈਡ ਸਰਵਿਸ ਰੋਡ ਤੇ ਆ ਗਈ। ਜਿਸ ਵਿਚ ਕਾਰ ਦਾ ਕਾਫੀ ਨੁਕਸਾਨ ਹੋਇਆ ਤੇ ਐਕਸਯੂਵੀ ਕਾਰ ਸਵਾਰ ਜ਼ਖ਼ਮੀ ਹੋ ਗਏ।।ਐੱਸਐੱਸਐਫ ਟੀਮ ਦੇ ਇੰਚਾਰਜ ਨੇ ਮੌਕੇ ਤੇ ਪਹੁੰਚ ਕੇ ਐਨਐਚਏਆਈ ਐਂਬੂਲੈਂਸ ਮੰਗਵਾ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ। ਅਗਲੀ ਕਾਰਵਾਈ ਲਈ ਪੁਲਿਸ ਚੌਕੀ ਇੰਚਾਰਜ ਆਸਰੋਂ ਏਐਸਆਈ ਸੰਦੀਪ ਸ਼ਰਮਾ ਨੂੰ ਨੋਟ ਕਰਵਾਇਆ ਤੇ ਰਿਕਵਰੀ ਦੀ ਮਦਦ ਨਾਲ ਦੋਵੇਂ ਗੱਡੀਆਂ ਨੂੰ ਪੁਲਿਸ ਚੌਂਕੀ ਆਸਰੋਂ ਪਹੁੰਚਾਇਆ ਤੇ ਰੋਡ ਕਲੀਅਰ ਕਰਵਾਇਆ।