ਆਟੋ ਬੇਕਾਬੂ ਹੋ ਕੇ ਖੇਤਾਂ 'ਚ ਪਲਟਿਆ, ਚਾਲਕ ਜ਼ਖਮੀ
ਅਣਪਛਾਤੇ ਵਾਹਨ ਨੂੰ ਬਚਾਉਂਦਿਆਂ ਆਟੋ ਬੇਕਾਬੂ ਹੋ ਕੇ ਖੇਤਾਂ 'ਚ ਪਲਟਿਆ, ਚਾਲਕ ਜ਼ਖਮੀ
Publish Date: Fri, 17 Apr 2026 04:32 PM (IST)
Updated Date: Sat, 18 Apr 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੰਗਾ ਤੋਂ ਮੁਕੰਦਪੁਰ ਨੂੰ ਜਾ ਰਹੇ ਆਟੋ ਦੇ ਪਿੰਡ ਫਿਰੋਜ਼ਪੁਰ ਨੇੜੇ ਇਕ ਅਣਪਛਾਤੇ ਵਾਹਨ ਨੂੰ ਬਚਾਉਂਦਿਆਂ ਖੇਤਾਂ ਵਿਚ ਪਲਟ ਗਿਆ। ਜਿਸ ਕਾਰਨ ਜ਼ਖਮੀ ਆਟੋ ਚਾਲਕ ਹਰਮੇਸ਼ ਲਾਲ ਪਿੰਡ ਮਜਾਰਾ ਖੁਰਦ ਨੂੰ ਸੱਟਾਂ ਲਗੀਆਂ। ਜਿਸ ਉਪਰੰਤ ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੰਦਪੁਰ ਦਾਖਲ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਹਰਮੇਸ਼ ਲਾਲ ਨੇ ਦੱਸਿਆ ਕਿ ਉਹ ਆਪਣਾ ਥ੍ਰੀ ਵਹੀਲਰ ਨੰਬਰ ਪੀਬੀ 10 ਜੇਬੀ 1368 ਲੈ ਕੇ ਬੰਗਾ ਤੋਂ ਮੁਕੰਦਪੁਰ ਨੂੰ ਜਾ ਰਿਹਾ ਸੀ ਕਿ ਪਿੰਡ ਫਿਰੋਜ਼ਪੁਰ ਨੇੜੇ ਇਕ ਅਣਪਛਾਤੇ ਵਾਹਨ ਨੂੰ ਬਚਾਉਂਦਿਆਂ ਉਸ ਦਾ ਆਟੋ ਅਸੰਤੁਲਿਤ ਹੋ ਕੇ ਖੇਤਾਂ ਵਿਚ ਪਲਟ ਗਿਆ ਹੈ। ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਦੇ ਕਾਫੀ ਸੱਟਾਂ ਲਗੀਆਂ। ਉਧਰ ਮੌਕੇ ਤੇ ਪੁੱਜੇ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਹਰੇਮਸ਼ ਲਾਲ ਨੂੰ ਪਾਣੀ ਪਿਲਾਉਣ ਉਪਰੰਤ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮੁਕੰਦਪੁਰ ਦਾਖਲ ਕਰਵਾਇਆ।