ਜਦੋੰ ਲਿਫਟਿੰਗ ਸਿੰਚਾਈ ਸਕੀਮ ਦਾ ਪਾਣੀ ਕਾਠਗੜ੍ਹ ਪਹੁੰਚਿਆ
ਜਦੋੰ ਲਿਫਟਿੰਗ ਸਿੰਚਾਈ ਸਕੀਮ ਦਾ ਪਾਣੀ ਕਾਠਗੜ੍ਹ ਪਹੁੰਚਿਆ
Publish Date: Tue, 03 Mar 2026 06:43 PM (IST)
Updated Date: Wed, 04 Mar 2026 04:08 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਕਸਬਾ ਕਾਠਗੜ੍ਹ ਅਤੇ ਲਾਗਲੇ ਪਿੰਡ ਸੂਰਾਪੁਰ ਦੀ ਜ਼ਮੀਨ ਵਿਚ ਲਿਫਟਿੰਗ ਨਹਿਰੀ ਸਿੰਚਾਈ ਸਕੀਮ ਦਾ ਪਾਣੀ ਪਹੁੰਚਿਆ। ਸੂਰਾਪੁਰ ਦੇ ਵਸਨੀਕ ਜ਼ਿਮੀਂਦਾਰ ਸੇਠੀ ਨੇ ਦੱਸਿਆ ਕਿ ਸਾਡੀ ਜ਼ਮੀਨ ਵਿਚ ਨਹਿਰੀ ਪਾਣੀ ਦਾ ਮੋਘਾ 6 ਇੰਚ ਰੱਖਿਆ ਹੋਇਆ ਹੈ।।ਅੱਜ ਉਸ ਮੋਘੇ ਵਿਚ ਜਦੋਂ ਨਹਿਰ ਵਿਭਾਗ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਮੋਘੇ ਨੂੰ ਖੋਲ੍ਹਿਆ ਤਾਂ ਉਸ ਪਾਈਪ ਵਿਚੋਂ 4 ਫੁੱਟ ਉਚਾ ਪਾਣੀ ਆਉਣਾ ਸ਼ੁਰੂ ਹੋਇਆ। ਇਸ ਨੂੰ ਦੇਖ ਕੇ ਸੜਕ ਉਤੇ ਜਾਣ ਵਾਲੇ ਰਾਹਗੀਰ ਵੀ ਰੁਕ ਗਏ ਤੇ ਇਕੱਠੇ ਹੋਏ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਰਾਮ ਸ਼ਾਹ ਸੂਰਾਪੁਰ ਵਾਇਸ ਚੇਅਰਮੈਨ ਪੀਏਡੀਬੀ, ਅਸ਼ੋਕ ਕੁਮਾਰ, ਸੇਠੀ ਸੂਰਾਪੁਰ, ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ, ਰਿੰਕੂ ਸੂਰਾਪੁਰ, ਪ੍ਰੇਮ ਕਸਾਣਾ, ਬੌਬੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਕੰਢੀ ਇਲਾਕੇ ਦੀਆਂ ਜ਼ਮੀਨਾਂ ਦੀ ਕਿਸਮਤ ਜਾਗ ਪਈ। ਹੁਣ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਤੋਂ ਵਾਪਸ ਆ ਕੇ ਆਪਣੇ ਖੇਤਾਂ ਵਿਚ ਕੰਮ ਕਰਕੇ ਇਸ ਬੰਜਰ ਧਰਤੀ ਵਿਚ ਸੋਨਾ ਪੈਦਾ ਕਰਨਗੇ ਅਤੇ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਲਿਖਿਆ ਜਾਵੇਗਾ। ਇਸਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਦੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਖੀਰ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ।