ਨਵੀਨਤਾਪੂਰਨ ਉਤਪਾਦਾਂ ਦੇ ਨਿਰਮਾਣ ਵਿਸ਼ੇ 'ਤੇ ਵੈਬੀਨਾਰ
ਸਟਾਫ ਰਿਪੋਰਟਰ, ਰੂਪਨਗਰ : ਸਰਕਾਰੀ ਕਾਲਜ ਰੋਪੜ ਵਿਖੇ ਪਿੰ੍ਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਅਤੇ ਆਈਆਈਸੀ ਦੇ ਪ ਸਟਾਫ ਰਿਪੋਰਟਰ, ਰੂਪਨਗਰ : ਸਰਕਾਰੀ ਕਾਲਜ ਰੋਪੜ ਵਿਖੇ ਪਿੰ੍ਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਅਤੇ ਆਈਆਈਸੀ ਦੇ ਪ
Publish Date: Sat, 19 Jun 2021 05:03 PM (IST)
Updated Date: Sat, 19 Jun 2021 05:03 PM (IST)
ਸਟਾਫ ਰਿਪੋਰਟਰ, ਰੂਪਨਗਰ : ਸਰਕਾਰੀ ਕਾਲਜ ਰੋਪੜ ਵਿਖੇ ਪਿੰ੍ਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਅਤੇ ਆਈਆਈਸੀ ਦੇ ਪ੍ਰਧਾਨ ਡਾ. ਹਰਜਸ ਕੌਰ ਦੀ ਅਗਵਾਈ ਹੇਠ ਮਾਰਕੀਟ ਲਈ 'ਨਵੀਨਤਾਪੂਰਨ ਉਤਪਾਦਾਂ ਦਾ ਨਿਰਮਾਣ ਕਰਨਾ' ਵਿਸ਼ੇ ਬਾਰੇ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਆਈਆਈਟੀ ਰੂਪਨਗਰ ਦੇ ਤਕਨਾਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਪੁਸ਼ਪਿੰਦਰਾ ਪੀ. ਸਿੰਘ ਨੇ ਸ਼ਿਰਕਤ ਕੀਤੀ। ਕਾਲਜ ਪਿੰ੍ਸੀਪਲ ਡਾ. ਜਸਵਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਕਾਲਜ ਰੋਪੜ ਆਈਆਈਟੀ ਰੋਪੜ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਖੇਤੀਬਾੜੀ ਸਬੰਧੀ ਉਤਪਾਦਾ ਵਿਚ ਨਵੀਨਤਾ ਲਿਆਉਣ ਅਤੇ ਉਨ੍ਹਾਂ ਦੀ ਮਾਰਕੀਟ ਵਿਚ ਗੁਣਵੱਤਾ ਨੂੰ ਵਧਾਉਣ ਲਈ ਉੱਦਮ ਕਰਨਗੇ। ਵੈਬੀਨਾਰ ਦੀ ਰੂਪਰੇਖਾ ਵਾਈਸ ਪਿੰ੍ਸੀਪਲ ਪੋ੍. ਜਤਿੰਦਰ ਸਿੰਘ ਗਿੱਲ ਨੇ ਸਾਂਝੀ ਕੀਤੀ। ਉਨ੍ਹਾਂ ਨੇ ਮੁੱਖ ਬੁਲਾਰੇ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਵੈਬੀਨਾਰ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ।
ਵੈਬੀਨਾਰ ਦੇ ਮੁੱਖ ਬੁਲਾਰੇ ਡਾ. ਪੁਸ਼ਪਿੰਦਰਾ ਪੀ. ਸਿੰਘ ਨੇ ਖੇਤੀਬਾੜੀ ਉਤਪਾਦਾਂ ਲਈ ਨਵੀਨਤਾ ਲਿਆਉਣ ਲਈ ਵੱਖ-ਵੱਖ ਪ੍ਰਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਖੇਤੀਬਾੜੀ, ਸਹਾਇਕ ਧੰਦੇ ਜਾਂ ਹੋਰ ਕਈ ਖੇਤਰਾਂ ਵਿਚ ਛੋਟੇ–ਛੋਟੇ ਉੱਦਮ ਕਰਕੇ ਨਵੀਨਤਾ ਲਿਆਂਦੀ ਜਾ ਸਕਦੀ ਹੈ। ਜਿਸ ਨਾਲ ਉਤਪਾਦਾਂ ਨੂੰ ਮਾਰਕੀਟ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ। ਇਸ ਨਾਲ ਆਮ ਲੋਕਾਂ ਨੂੰ ਆਰਥਿਕ ਲਾਭ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋ ਸਕਦੇ ਹਨ। ਕਾਲਜ ਦੀ ਆਈਆਈਸੀ ਦੇ ਇੰਟਰਨਸ਼ਿਪ ਕਮੇਟੀ ਦੇ ਕੋਆਰਡੀਨੇਟਰ ਡਾ. ਦਲਵਿੰਦਰ ਸਿੰਘ ਨੇ ਇੰਟਰਨਸ਼ਿਪ ਕਮੇਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਵੈਬੀਨਾਰਾਂ ਦਾ ਲਾਭ ਲੈ ਕੇ ਸਮਾਜ ਵਿਚ ਚੇਤਨਾ ਪੈਦਾ ਕਰਨ। ਵੈਬੀਨਾਰ ਵਿਚ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਡਾ. ਕੁਲਵੀਰ ਕੌਰ, ਪੋ੍. ਹਰਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਵੈਬੀਨਾਰ ਨੂੰ ਸਫਲ ਬਣਾਉਣ ਵਿਚ ਆਈਆਈਸੀ ਦੇ ਕਨਵੀਨਰ ਪੋ੍. ਅਰਵਿੰਦਰ ਕੌਰ, ਪੋ੍. ਮਨਪ੍ਰਰੀਤ ਸਿੰਘ ਨੇ ਅਹਿਮ ਯੋਗਦਾਨ ਅਦਾ ਕੀਤਾ।