11 ਉਮੀਦਵਾਰ ਜਿਤਾ ਕੇ ਆਪ ਦੀ ਝੋਲੀ ਪਾਵਾਂਗੇ : ਕਮਿੱਕਰ ਸਿੰਘ ਡਾਢੀ
ਸ਼੍ਰੀ ਕੀਰਤਪੁਰ ਸਾਹਿਬ ਦੇ 11 ਉਮੀਦਵਾਰ ਜਿਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ: ਕਮਿੱਕਰ ਸਿੰਘ ਡਾਢੀ
Publish Date: Sat, 16 May 2026 06:03 PM (IST)
Updated Date: Sat, 16 May 2026 06:06 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸੂਬੇ ਅੰਦਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਉਮੀਦਵਾਰਾਂ ਵੱਲੋਂ ਨਾਮਜਾਦੀਆ ਦਾਖਲ ਕਰਵਾਈਆਂ ਜਾ ਰਹੀਆਂ ਹਨ, ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣਾਂ ਵਿੱਚ ਖੜੇ ਕੀਤੇ ਜਾ ਰਹੇ ਹਨ। ਅੱਜ ਨਾਂਮਜਾਦਗੀਆ ਭਰਨ ਲਈ ਆਖਰੀ ਦਿਨ ਸੀ। ਸਵੇਰ ਤੋਂ ਹੀ ਉਮੀਦਵਾਰ ਆਪਣੇ ਆਪਣੇ ਪੱਤਰ ਦਾਖਲ ਕਰਵਾ ਰਹੇ ਸਨ। ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਚੋਣ ਲਈ ਆਪਣੇ ਉਮੀਦਵਾਰ ਖੜੇ ਕੀਤੇ ਗਏ। ਚੇਅਰਮੈਨ ਕਮਿੱਕਰ ਸਿੰਘ ਡਾਢੀ ਦੀ ਅਗਵਾਈ ਵਿੱਚ ਕਾਫਲੇ ਦੇ ਰੂਪ ’ਚ ਉਮੀਦਵਾਰ ਨਗਰ ਪੰਚਾਇਤ ਦਫਤਰ ਪਹੁੰਚੇ। ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 1 ਐਸ,ਸੀ ਵਰਗ ਲਈ ਰਾਖਵਾ ਸੀ ਜਿਸ ਤੋਂ ਗੁਰਨਾਮ ਸਿੰਘ ਉਮੀਦਵਾਰ ਆਪਣੇ ਪੱਤਰ ਦਾਖਲ ਕਰਵਾਏ, ਵਾਰਡ ਨੰਬਰ ਦੋ ਜਰਨਲ ਔਰਤ ਲਈ ਪ੍ਰਕਾਸ਼ ਕੌਰ, ਵਾਰਡ ਨੰਬਰ ਤਿੰਨ ਜਨਰਲ ਲਈ ਮਨੀਸ਼ ਬਾਵਾ, ਵਾਰਡ ਨੰਬਰ ਪੰਜ ਜਨਰਲ ਲਈ ਤਲਵਿੰਦਰ ਸਿੰਘ ਬਿੱਟੂ, ਵਾਰਡ ਨੰਬਰ ਛੇ ਐਸ,ਸੀ ਔਰਤਾ ਲਈ ਪ੍ਰੀਤਮ ਕੌਰ, ਜਰਨਲ ਵਾਰਡ ਸੱਤ ਲਈ ਰਾਜਵੀਰ ਕੌਰ, ਔਰਤ ਜਰਨਲ ਵਾਰਡ ਲਈ ਰੀਤੂ, ਜਰਨਲ ਵਾਰਡ ਨੌ ਲਈ ਗੁਰਮੀਤ ਸਿੰਘ ਟੀਨਾ, ਔਰਤ ਜਰਨਲ ਵਾਰਡ ਨੰਬਰ 10 ਲਈ ਗਗਨਦੀਪ ਕੌਰ ਵੱਲੋਂ ਨਾਮਜਦਗੀ ਪੱਤਰ ਭਰੇ ਗਏ। ਇਸ ਸਬੰਧੀ ਗੱਲਬਾਤ ਕਰਦੇ ਹੋਏ ਚੇਅਰਮੈਨ ਕਮਿੱਕਰ ਸਿੰਘ ਡਾਢੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਗਰ ਪੰਚਾਇਤ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਨਗਰ ਪੰਚਾਇਤ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੋਵੇਗਾ ਜਿਸ ਨਾਲ ਪਿਛਲੇ ਸਮੇਂ ਦੌਰਾਨ ਰੁਕੇ ਹੋਏ ਵਿਕਾਸ ਕਾਰਜਾਂ ਵਿੱਚ ਤੇਜੀ ਆਵੇਗੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਪੂਰੇ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਪਰ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਲਕੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ, ਬਿਜਲੀ ਫਰੀ, ਮੁੱਖ ਮੰਤਰੀ ਤੀਰਥ ਯਾਤਰਾ ਦੀ ਗੱਲ ਹੋਵੇ ਚਾਹੇ ਗੱਲ ਚੰਗਰ ਨੂੰ ਸਿੰਚਾਈ ਲਈ ਪਾਣੀ ਪਹੁੰਚਾਉਣਾ ਹੋਵੇ ਜਾਂ ਪਿੰਡਾਂ ਦੀਆਂ ਸੜਕਾਂ ਨੂੰ ਚੌੜਾ ਕਰਕੇ ਨਵੀਨੀਕਰਨ ਕਰਨਾ, ਸਿੱਖਿਆ ਕ੍ਰਾਂਤੀ ਦੌਰਾਨ ਪਿਛਲੇ ਚਾਰ ਸਾਲਾਂ ਤੋਂ ਦਿਨ ਰਾਤ ਇੱਕ ਕਰਕੇ ਕੀਤੀ ਮਿਹਨਤ, ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਸ੍ਰੀ ਕੀਰਤਪੁਰ ਸਾਹਿਬ ਦਾ ਸਕੂਲ ਆਫ ਐਮੀਨਸ, ਹਸਪਤਾਲ ਦਾ ਨਵੀਨੀਕਰਨ ਦੇ ਨਾਲ ਨਾਲ ਅਨੇਕਾਂ ਵਿਕਾਸ ਕਾਰਜ ਚੱਲ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ’ਤੇ ਸੀਵਰੇਜ ਦਾ ਕੰਮ ਵੀ ਸ਼ੁਰੂ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਕੀਤੇ ਗਏ ਕੰਮ ਲੋਕਾਂ ਵਿੱਚ ਲੈ ਕੇ ਜਾਵੇਗੀ ਅਤੇ ਕੰਮ ਦੇ ਅਧਾਰ ’ਤੇ ਵੋਟਾਂ ਮੰਗੇਗੀ। ਉਨ੍ਹਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਆਮ ਆਦਮੀ ਪਾਰਟੀ ਦਾ ਪ੍ਰਧਾਨ ਨਗਰ ਪੰਚਾਇਤ ਵਿੱਚ ਬਣਨਾ ਜਰੂਰੀ ਹੈ ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਮਾਨਦਾਰ ਸਾਫ ਸੁਥਰੇ ਅਕਸ ਵਾਲੇ ਮਿਹਨਤੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸਥਾਨਕ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਕੰਮਾਂ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਅੱਜ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਸੀ ਅਤੇ ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਫਲੇ ਦੇ ਰੂਪ ਵਿੱਚ ਇਕੱਠੇ ਨਾਮਜਾਦਗੀਆ ਦਾਖਲ ਕਰਨ ਪਹੁੰਚੇ ਸਨ। ਇਸ ਦੌਰਾਨ ਬਲਾਕ ਪ੍ਰਧਾਨ ਗਫੂਰ ਮੁਹੰਮਦ, ਸਰਬਜੀਤ ਸਿੰਘ ਭਟੋਲੀ, ਗਗਨਦੀਪ ਸਿੰਘ ਭਾਰਜ, ਗੁਰਪ੍ਰੀਤ ਸਿੰਘ ਅਰੋੜਾ, ਤਰਲੋਚਨ ਸਿੰਘ ਲੋਚੀ, ਪ੍ਰਕਾਸ਼ ਕੌਰ, ਜਸਵਿੰਦਰ ਸਿੰਘ ਵਿੱਕੀ, ਯੂਨੀਸ ਖਾਨ, ਗੁਰਨਾਮ ਸਿੰਘ, ਗੁਰਮੀਤ ਸਿੰਘ ਟੀਨਾ, ਮਨੀਸ਼ ਬਾਵਾ ਅਤੇ ਕਾਲੇ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਟੀਮ ਹਾਜ਼ਰ ਸੀ।