ਦੋਭਾਲੀ ’ਚ ਲਾਇਆ ਦੁੱਧ ਦਾ ਲੰਗਰ
ਪਿੰਡ ਦੋਭਾਲੀ ਵੱਲੋਂ ਦੁੱਧ ਦਾ ਲੰਗਰ ਲਗਾਇਆ
Publish Date: Thu, 25 Dec 2025 05:57 PM (IST)
Updated Date: Thu, 25 Dec 2025 05:58 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਕਸਬਾ ਕਾਠਗੜ੍ਹ ਦੇ ਨਜ਼ਦੀਕ ਸੁਸ਼ੋਬਿਤ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਪਿੰਡ ਦੋਭਾਲੀ ਮੰਡ ਦੇ ਪ੍ਰਬੰਧਕਾ ਅਤੇ ਸੇਵਾਦਾਰਾਂ ਵੱਲੋਂ ਨੈਸ਼ਨਲ ਹਾਈਵੇ ਪਿੰਡ ਕਮਾਲਪੁਰ ਵਿਖੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਦੂਰ-ਦੁਰਾਡੇ ਤੋਂ ਆਉਣ-ਜਾਣ ਵਾਲੀ ਸੰਗਤ ਲਈ ਦੁੱਧ ਅਤੇ ਬਰੈੱਡ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਲੰਗਰ ਸ਼ੁਰੂ ਕਰਨ ਤੋਂ ਪਹਿਲਾ ਗਰੰਥੀ ਸਿੰਘ ਵੱਲੋਂ ਅਰਦਾਸ ਕੀਤੀ। ਉਪਰੰਤ ਸੰਗਤਾਂ ਨੂੰ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ, ਜਗਤ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਵਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਉਪਰੰਤ ਲੰਗਰ ਵਰਤਾਉਣਾ ਆਰੰਭ ਕੀਤਾ। ਮੇਨ ਹਾਈਵੇ ਉੱਪਰ ਆਉਣ ਵਾਲੇ ਮੋਟਰਸਾਈਕਲਾਂ, ਕਾਰਾਂ, ਟਰੱਕਾਂ, ਬੱਸਾਂ ਆਦਿ ਵਿਚ ਬੈਠੀ ਸੰਗਤ ਨੂੰ ਦੁੱਧ ਅਤੇ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਬੜੇ ਤਾਅਬੇਦਾਰੀ ਨਾਲ ਸੰਗਤਾਂ ਦੀ ਸੇਵਾ ਕੀਤੀ। ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ, ਵਾਈਸ ਪ੍ਰਧਾਨ ਸਤਨਾਮ ਸਿੰਘ, ਬਾਬਾ ਦਲਜੀਤ ਸਿੰਘ, ਪੱਪੀ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਕ੍ਰਿਸ਼ਨਾ ਵਰਮਾ, ਰਿਸ਼ੀ ਕੁਮਾਰ, ਬਲਵਿੰਦਰ ਕੁਮਾਰ ਸਮੇਤ ਹੋਰ ਵੀ ਮੌਜੂਦ ਸਨ।