ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਆਖ ਕੀਤੀ ਘਰ ਵਾਪਸੀ
ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਆਖ ਦਿੱਗਜ ਆਗੂਆਂ ਨੇ ਕੀਤੀ ਘਰ ਵਾਪਸੀ
Publish Date: Thu, 28 May 2026 04:35 PM (IST)
Updated Date: Fri, 29 May 2026 04:05 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਵਿਧਾਨ ਸਭਾ ਹਲਕਾ ਬਲਾਚੌਰ ਅੰਦਰ ਅਕਾਲੀ ਦਲ ਪੁਨਰ ਸੁਰਜੀਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਹਲਕਾ ਇੰਚਾਰਜ ਹਨੀ ਟੌਸਾਂ ਦੀ ਅਣਥੱਕ ਮਿਹਨਤ ਦੇ ਯਤਨਾ ਸਦਕੇ ਹਲਕੇ ਦੇ ਕਈ ਦਿੱਗਜ ਆਗੂਆਂ ਨੇ ਘਰ ਵਾਪਸੀ ਕਰਦਿਆਂ ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਮੁੜ ਪੱਲਾ ਫੜ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਥੇਦਾਰ ਅਵਤਾਰ ਸਿੰਘ ਸਾਹਦੜਾ ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ ਨਵਾਂਸ਼ਹਿਰ, ਸਾਬਕਾ ਸਰਪੰਚ ਜਥੇਦਾਰ ਸੁਖਦੇਵ ਸਿੰਘ ਫੱਕੜਾਂ ਢਾਹਾ, ਸਾਬਕਾ ਸਰਪੰਚ ਜਥੇਦਾਰ ਚਰਨਜੀਤ ਸਿੰਘ ਭਰਥਲਾ, ਸਾਬਕਾ ਸਰਪੰਚ ਜਥੇਦਾਰ ਸੁੱਚਾ ਸਿੰਘ ਬੂਲੇਵਾਲ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿਰੋਪਾਓ ਪਾ ਕੇ ਆਦਰ ਸਤਿਕਾਰ ਨਾਲ ਪਾਰਟੀ ਵਿਚ ਸ਼ਾਮਲ ਕੀਤਾ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਇਨਾਂ ਦਿੱਗਜ ਆਗੂਆਂ ਨਾਲ ਪਾਰਟੀ ਨੂੰ ਇਲਾਕੇ ਅੰਦਰ ਹੋਰ ਵੀ ਮਜਬੂਤੀ ਮਿਲੇਗੀ। ਜਿਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਨੂੰ ਵਚਨ ਦਿੱਤਾ ਕਿ ਉਹ ਪਹਿਲਾ ਨਾਲੋ ਵੀ ਵੱਧ ਮਿਹਨਤ ਕਰਕੇ ਪਾਰਟੀ ਦੇ ਦਾਇਰੇ ਨੂੰ ਜਿੱਥੇ ਹੋਰ ਵਧਾਉਣਗੇ ਉਥੇ ਹੀ ਪਾਰਟੀ ਦੀ ਚੜ੍ਹਦੀ ਕਲਾਂ ਲਈ ਹਮੇਸ਼ਾ ਹੀ ਅੱਗੇ ਰਹਿਣਗੇ। ਹਲਕਾ ਇੰਚਾਰਜ ਹਨੀ ਟੌਸਾਂ ਨੇ ਆਗੂਆਂ ਦੀ ਘਰ ਵਾਪਸੀ ਤੇ ਵਧਾਈ ਦਿੰਦਿਆ ਆਖਿਆ ਕਿ ਪਾਰਟੀ ਅੰਦਰ ਇਨਾਂ ਨੂੰ ਪੂਰਾ ਮਾਨ ਸਤਿਕਾਰ ਮਿਲੇਗਾ। ਉਨ੍ਹਾਂ ਆਖਿਆ ਕਿ ਲੋਕ ਹਿਤੇਸ਼ੀ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਪਾਰਟੀ ਦੇ ਹਰ ਵਰਗ ਦੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲੇਗੀ ਅਤੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕਰੇਗੀ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਉਂਦਿਆ ਆਖਿਆ ਕਿ ਅਸਮਾਨੀ ਚੜੀ ਮਹਿੰਗਾਈ ਦੀ ਜਿੱਥੇ ਇਹ ਜਨਮਦਾਤਾ ਹੈ ਉਥੇ ਹੀ ਪੰਜਾਬ ਅੰਦਰ ਨਸ਼ਿਆਂ ਦਾ ਬੋਲਬਾਲਾ ਹੈ। ਭ੍ਰਿਸ਼ਟਾਚਾਰ, ਲੁੱਟਾ ਖੋਹਾ, ਡਕੈਤੀਆਂ, ਫਿਰੋਤੀਆਂ ਸੁਰੇਆਮ ਹੁੰਦੇ ਕਤਲੋਗਾਰਤ ਨੂੰ ਸਿਖਰਾ ਤੇ ਪਹੁੰਚਾਉਣ ਵਾਲੀ ਆਮ ਆਦਮੀ ਦੇ ਰਾਜਭਾਗ ਚ ਅੱਜ ਹਰ ਵਰਗ ਦੇ ਲੋਕ ਦੁੱਖੀ ਅਤੇ ਅਸੁਰੱਖਿਅਤ ਹਨ। ਹਨੀ ਟੌਸਾਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿੰਨੀ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਕੇ ਜਿੱਥੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਨੂੰ ਮਹਿੰਗਾਈ ਹਵਾਲੇ ਕਰਦਿਆ ਉਨ੍ਹਾਂ ਦਾ ਲੱਕ ਤੋੜਿਆ ਹੈ। ਉਥੇ ਹੀ ਕੇਂਦਰ ਸਰਕਾਰ ਸਾਮਰਾਜਵਾਦ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ, ਜਿਸ ਕਰਕੇ ਦੇਸ਼ ਵਾਸੀਆਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਪੰਜਾਬ ਅੰਦਰ ਹੋਏ ਚਿੰਤਾਜਨਕ ਹਾਲਤਾ ਦੀ ਜਿੰਮੇਵਾਰ ਆਮ ਆਦਮੀ ਪਾਰਟੀ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਅਤੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿਚ ਪੰਜਾਬ ਦੇ ਵਸਨੀਕ ਆਪ ਨੂੰ ਬਾਹਰ ਦਾ ਰਸਤਾ ਵਿਖਾਉਣਗੇ ਅਤੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਰਾਜਭਾਗ ਲਿਆਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਇਸ ਮੌਕੇ ਹਲਕੇ ਦੀਆਂ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।