ਅਣਪਛਾਤੇ ਵਾਹਨ ਨੇ ਮਾਰੀ ਸਵਿਫਟ ਕਾਰ ਨੂੰ ਟੱਕਰ, ਇਕ ਗੰਭੀਰ ਜ਼ਖਮੀ
ਅਣਪਛਾਤੇ ਵਾਹਨ ਨੇ ਮਾਰੀ ਸਵਿਫਟ ਕਾਰ ਨੂੰ ਟੱਕਰ, ਇਕ ਗੰਭੀਰ ਜ਼ਖਮੀ
Publish Date: Sun, 05 Apr 2026 03:25 PM (IST)
Updated Date: Sun, 05 Apr 2026 03:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ : ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਤੇ ਸੈਣੀ ਢਾਬੇ ਪਿੰਡ ਫਤਿਹਪੁਰ ਨੇੜੇ ਇਕ ਅਣਪਛਾਤੇ ਵਾਹਨ ਵਲੋਂ ਮਾਰੀ ਫੇਟ ਵਿਚ ਇਕ ਸਵਿਫਟ ਕਾਰ ਡਿਵਾਇਡਰ ਤੇ ਚੜ੍ਹ ਕੇ ਪਲਟ ਗਈ ਹੈ। ਜਿਸ ਕਾਰਨ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਰੋਪੜ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਸਵਿਫਟ ਕਾਰ ਦੇ ਚਾਲਕ ਅਬਦੁਲ ਰਹਿਮਾਨ ਪੁੱਤਰ ਕਾਲਾ ਵਾਸੀ ਰੋਪੜ ਨੇ ਦੱਸਿਆ ਕਿ ਉਹ ਕਾਰ ਨੰਬਰ ਪੀਬੀ 07ਏਪੀ 0432 ਨਾਲ ਰੋਪੜ ਤੋਂ ਬਲਾਚੌਰ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੀ ਕਾਰ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹੀ ਤੇ ਪਲਟੀਆਂ ਖਾ ਗਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁੱਜੀ ਸੜਕ ਸੁਰਖਿਆ ਫੋਰਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਨੂੰ ਇਲਾਜ ਲਈ ਰੋਪੜ ਦੇ ਹਸਪਤਾਲ ਦਾਖਲ ਕਰਵਾਇਆ। ਇਸ ਹਾਦਸੇ ਦੀ ਜਾਣਕਾਰੀ ਪੁਲਿਸ ਚੌਂਕੀ ਆਸਰੋਂ ਨੂੰ ਦੇ ਦਿੱਤੀ ਗਈ ਹੈ। ਏਐੱਸਆਈ ਰਾਮ ਸ਼ਾਹ ਨੇ ਮੌਕੇ ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।