45 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
45 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ
Publish Date: Sun, 17 May 2026 06:00 PM (IST)
Updated Date: Mon, 18 May 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਨੇ 45 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਵਰਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਏਐੱਸਆਈ ਮੋਹਨ ਲਾਲ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਬਿਸਤ ਦੋਆਬ ਨਹਿਰ ਵੱਲ ਨੂੰ ਜਾ ਰਿਹਾ ਸੀ। ਜਦੋਂ ਪੁਲਿਸ ਪਾਰਟੀ ਬਿਸਤ ਦੋਆਬ ਨਹਿਰ ਤੋਂ ਕਰੀਬ 20 ਗੱਜ ਪਿਛੇ ਸੀ ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਘੱਕੇਵਾਲ ਸਾਈਡ ਤੋਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਗਏ, ਜਿਨ੍ਹਾਂ ਵਿਚੋਂ ਇੱਕ ਨੋਜਵਾਨ ਜਿਸ ਨੇ ਮਹਿਰੂਨ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨ ਪਾਈ ਹੋਈ ਹੈ, ਨੇ ਦੇਖਦੇ ਦੇਖਦੇ ਆਪਣੇ ਸੱਜੇ ਹੱਥ ਨਾਲ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਆਪਣੀ ਸੱਜੀ ਜੇਬ ਵਿਚੋਂ ਕੱਢ ਕੇ ਦੂਸਰੇ ਨੋਜਵਾਨ ਜਿਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਕਾਲਾ ਪਜਾਮਾ ਪਾਇਆ ਹੋਇਆ ਹੈ, ਨੂੰ ਫੜਾ ਦਿੱਤੀ। ਜਿਸ ਨੇ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਫੜ ਕੇ ਆਪਣੀ ਸੱਜੀ ਸਾਈਡ ਝਾੜੀਆਂ ਵਿਚ ਸੁੱਟ ਦਿੱਤੀ ਅਤੇ ਆਪ ਦੋਨੋ ਨੌਜਵਾਨ ਤੇਜ ਤੇਜ ਕਦਮੀ ਪਿਛਾਹ ਨੂੰ ਮੁੜ ਪਏੇ। ਜਿਨ੍ਹਾਂ ਨੂੰ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਜਸਪ੍ਰੀਤ ਪੁੱਤਰ ਮਿੰਟਾ ਵਾਸੀ ਨੇੜੇ ਲੱਖ ਦਾਤਾ ਦੀ ਜਗ੍ਹਾਂ ਮੁਹੱਲਾ ਤਾਜਪੁਰਾ ਰਾਹੋਂ ਅਤੇ ਲਿਫਾਫੀ ਨੂੰ ਫੜ ਕੇ ਝਾੜੀਆਂ ਵਿਚ ਸੱਟਣ ਵਾਲੇ ਨੋਜਵਾਨ ਨੇ ਆਪਣਾ ਹਰਪ੍ਰੀਤ ਕਲਿਆਣ ਪੁੱਤਰ ਮਿੰਟਾ ਵਾਸੀ ਨੇੜੇ ਲੱਖ ਦਾਤਾ ਦੀ ਜਗ੍ਹਾਂ, ਮੁਹੱਲਾ ਤਾਜਪੁਰਾ ਰਾਹੋਂ ਦੱਸਿਆ। ਮੋਹਨ ਲਾਲ ਨੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿਚ ਜਸਪ੍ਰੀਤ ਅਤੇ ਹਰਪ੍ਰੀਤ ਕਲਿਆਣ ਵੱਲੋਂ ਸੁੱੱਟੀ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੁੱਕ ਕੇ ਚੈਕ ਕੀਤਾ ਤਾਂ ਲਿਫਾਫੀ ਵਿੱਚੋ 45 ਨਸ਼ੀਲੀਆ ਗੋਲੀਆਂ ਬ੍ਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।