ਦੋ ਮੋਟਰਸਾਈਕਲਾਂ ਦੀ ਟੱਕਰ ’ਚ ਦੋ ਮਹਿਲਾਵਾਂ ਜ਼ਖ਼ਮੀ
ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਮਹਿਲਾਵਾਂ ਜ਼ਖਮੀ
Publish Date: Fri, 15 May 2026 04:32 PM (IST)
Updated Date: Sat, 16 May 2026 04:01 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਰੋਪੜ ਫਗਵਾੜਾ ਨੈਸ਼ਨਲ ਹਾਈਵੇ ਤੇ ਪਿੰਡ ਭਰਥਲਾ ਕ੍ਰਾਸ ਕੱਟ ਤੇ ਦੋ ਮੋਟਰਸਾਇਕਲਾਂ ਦੀ ਟੱਕਰ ਵਿਚ ਦੋ ਮਹਿਲਾਵਾਂ ਗੰਭੀਰ ਜਖਮੀ ਹੋ ਗਈਆਂ। ਪ੍ਰਾਪਤ ਸੂਚਨਾ ਅਨੁਸਾਰ ਇੱਕ ਪਲਟੀਨਾ ਮੋਟਰਸਾਈਕਲ ਨੰਬਰ ਪੀਬੀ 08 ਬੀਵਾਈ 0849 ਜਿਸ ਨੂੰ ਜੀਵਨ ਕੁਮਾਰ ਪੁੱਤਰ ਜਗੀਰੀ ਲਾਲ ਵਾਸੀ ਮੱਕੋਵਾਲ ਜੱਬਾ ਚਲਾ ਰਿਹਾ ਸੀ। ਜੋ ਕਿ ਮੋਟਰਸਾਈਕਲ ਤੇ ਦੋ ਔਰਤਾਂ (ਜੀਤੋ ਦੇਵੀ ਪਤਨੀ ਦੁਰਗਾ ਦਾਸ, ਗੀਤਾ ਦੇਵੀ ਪਤਨੀ ਸੋਹਣ ਲਾਲ ਵਾਸੀ ਭਰਥਲਾ) ਨੂੰ ਬਿਠਾ ਕੇ ਬਲਾਚੌਰ ਸਾਈਡ ਜਾ ਰਿਹਾ ਸੀ। ਜਦੋਂ ਉਹ ਭਰਥਲਾ ਕੱਟ ਨਜ਼ਦੀਕ ਰੋਡ ਕਰਾਸ ਕਰਨ ਲੱਗਾ ਤਾਂ ਪਿੱਛੋਂ ਤੋਂ ਆ ਰਹੇ ਪਲਸਰ ਮੋਟਰਸਾਈਕਲ ਨੰਬਰ ਪੀਬੀ 35 ਵਾਈ 8549 ਜਿਸ ਨੂੰ ਕਿ ਹਰਦੀਪ ਪਠਾਣੀਆ ਪੁੱਤਰ ਤਰਸੇਮ ਪਠਾਣੀਆ ਵਾਸੀ ਪਠਾਨਕੋਟ ਚਲਾ ਰਿਹਾ ਸੀ ਵਿਚਾਲੇ ਟੱਕਰ ਹੋ ਗਈ। ਜਿਸ ਵਿਚ ਪਲਾਟੀਨਾ ਮੋਟਰਸਾਈਕਲ ਤੇ ਬੈਠੀਆਂ ਦੋਨੋਂ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਈਆਂ। ਮੌਕੇ ਤੇ ਪੁੱਜੀ ਐੱਸਐੱਸਐਫ ਟੀਮ ਨੇ ਪਹੁੰਚ ਕੇ ਐਨਐੱਚਏਆਈ ਦੀ ਐਮਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ। ਪੁਲਿਸ ਨੇ ਰੋਡ ਨੂੰ ਕਲੀਅਰ ਕਰਵਾ ਕੇ ਆਵਾਜਾਹੀ ਨੂੰ ਨਿਰਵਿਘਨ ਚਾਲੂ ਕਰਵਾਇਆ ਅਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ ਨੂੰ ਭੇਜ ਦਿੱਤੀ।