ਇਨੋਵਾ ਸਵਾਰ ਦੋ ਵਿਅਕਤੀ 495 ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ
ਇਨੋਵਾ ਸਵਾਰ ਦੋ ਵਿਅਕਤੀ 495 ਲੀਟਰ ਨਜਾਇਜ ਅਲਕੋਹਲ ਸਮੇਤ ਕਾਬੂ
Publish Date: Tue, 14 Apr 2026 04:59 PM (IST)
Updated Date: Wed, 15 Apr 2026 04:04 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਇਨੋਵਾ ਕਾਰ ਵਿਚ ਸਵਾਰ ਦੋ ਵਿਅਕਤੀਆਂ ਨੂੰ 495 ਲੀਟਰ ਨਜਾਇਜ ਅਲਕੋਹਲ (ਸ਼ਰਾਬ) ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਸੀਆਈਏ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਏਐੱਸਆਈ ਅਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸੀਆਈਏ ਸਟਾਫ ਤੋਂ ਮੇਨ ਹਾਈਵੇਅ ਪਿੰਡ ਕਰੀਹਾ, ਪਿੰਡ ਮੱਲਪੁਰ ਅੜਕਾ, ਖਟਕੜ ਕਲਾਂ, ਜੀਦੋਵਾਲ ਹੁੰਦੇ ਹੋਏ ਮੇਨ ਹਾਈਵੇਅ ਰਾਹੀਂ ਵਾਪਸ ਨਵਾਂਸ਼ਹਿਰ ਸਾਈਡ ਨੂੰ ਆ ਰਹੇ ਸੀ। ਜਦੋਂ ਪੁਲਿਸ ਪਾਰਟੀ ਦੀ ਗੱਡੀ ਮੱਲਪੁਰ ਅੜਕਾ ਬੱਸ ਅੱਡੇ ਪੁੱਜੀ ਤਾਂ ਮੁਖਬਰ ਖਾਸ ਨੇ ਕਾਹਲੀ ਨਾਲ ਆ ਕੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਸੰਨੀ ਪੁੱਤਰ ਰਾਮਪਾਲ ਸਿੰਘ ਵਾਸੀ ਤਰਸਿੱਕਾ ਥਾਣਾ ਤਰਸਿੱਕਾ ਜਿਲ੍ਹਾ ਅੰਮ੍ਰਿਤਸਰ ਅਤੇ ਜਗਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰ: 9 ਨਵੀਂ ਅਬਾਦੀ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਦੇ ਹਨ ਅਤੇ ਆਪਣੀ ਇਨੋਵਾ ਗੱਡੀ ਰੰਗ ਚਿੱਟਾ ਬਿਨਾ ਨੰਬਰੀ ਵਿਚ ਸਵਾਰ ਹੋ ਕੇ ਚੰਡੀਗੜ੍ਹ ਸਾਈਡ ਤੋਂ ਨਜਾਇਜ ਅਲਕੋਹਲ (ਸ਼ਰਾਬ) ਲਿਆ ਕੇ ਰੋਪੜ, ਨਵਾਂਸ਼ਹਿਰ ਅਤੇ ਅੰਮ੍ਰਿਤਸਰ ਏਰੀਆ ਵਿਚ ਸਪਲਾਈ ਕਰਦੇ ਹਨ। ਪੁਲਿਸ ਨੇ ਕਥਿਤ ਮੁਲਜ਼ਮਾਂ ਨੂੰ ਮੱਲਪੁਰ ਅੱੜਕਾ ਪਾਸ ਸਮੇਤ ਇਨੋਵਾ ਗੱਡੀ ਦੇ ਕਾਬੂ ਕੀਤਾ। ਗੱਡੀ ਦੀ ਤਲਾਸ਼ੀ ਕਰਨ ਤੇ ਵਿੱਚੋਂ 15 ਕੈਨ ਨਜਾਇਜ ਅਲਕੋਹਲ (ਸ਼ਰਾਬ) ਹਰੇਕ ਵਜਨੀ 33 ਲੀਟਰ ਕੁੱਲ 495 ਲੀਟਰ ਨਜਾਇਜ ਅਲਕੋਹਲ (ਸ਼ਰਾਬ) ਬਰਾਮਦ ਕੀਤੀ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।