7 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
7 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
Publish Date: Wed, 22 Apr 2026 04:03 PM (IST)
Updated Date: Wed, 22 Apr 2026 04:07 PM (IST)
ਪ੍ਰਦੀਪ ਭਨੋਟ, ਪੰਜਾਬ ਜਾਗਰਣ ਨਵਾਂਸ਼ਹਿਰ : ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਗਗਨਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਪੋਜੇਵਾਲ ਤੋਂ ਵਾਇਆ ਸੜੋਆ ਹੁੰਦੇ ਹੋਏ ਪਿੰਡ ਬੇਗਮਪੁਰ ਸਾਇਡ ਨੂੰ ਜਾ ਰਹੇ ਸੀ। ਜਦੋ ਪੁਲਿਸ ਪਾਰਟੀ ਨੇੜੇ ਅੰਬਾਂ ਦਾ ਬਾਗ ਪਿੰਡ ਬੇਗਮਪੁਰ ਪਾਸ ਪੁੱਜੀ ਤਾਂ ਅੰਬਾਂ ਦੇ ਬਾਗ ਵਿਚ ਇਕ ਸਾਇਡ ’ਤੇ ਇਕ ਸਿਲੇਰੀਓ ਕਾਰ ਰੰਗ ਗਰੇ ਨੰਬਰ ਪੀਬੀ 01 ਡੀ 7770 ਸ਼ੱਕੀ ਹਾਲਤ ਵਿਚ ਖੜੀ ਸੀ। ਜਿਸ ਨੂੰ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿਚ ਡਰਾਈਵਰ ਸੀਟ ਪਰ ਬੈਠੇ ਵਿਅਕਤੀ ਦਾ ਨਾਮ-ਪਤਾ ਪੁਛਿਆ, ਜਿਸ ਨੇ ਆਪਣਾ ਨਾਮ ਬਲਜਿੰਦਰ ਕੁਮਾਰ ਉਰਫ ਕਾਕਾ ਪੁੱਤਰ ਵਿਜੈ ਕੁਮਾਰ ਵਾਸੀ ਵਾਰਡ ਨੰਬਰ 10 ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਤੇ ਨਾਲ ਦੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਂਅ ਅਜੇ ਕੁਮਾਰ ਪੁੱਤਰ ਲੈਂਬਰ ਰਾਮ ਵਾਸੀ ਵਾਰਡ ਨੰਬਰ 10 ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਜਦਕਿ ਕਾਰ ਵਿਚ ਗੇਅਰ ਲੀਵਰ ਦੇ ਅੱਗੇ ਬਣੇ ਬਾਕਸ ਵਿਚ ਮੋਮੀ ਲਿਫਾਫੀ ਵਿਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮਾਂ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ------------