6 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
6 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
Publish Date: Thu, 02 Apr 2026 06:24 PM (IST)
Updated Date: Fri, 03 Apr 2026 04:13 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੰਗਾ ਫਾਟਕ ਤੋਂ ਹੁੰਦੇ ਹੋਏ ਫੋਕਲ ਪੁਆਇਟ ਤੋਂ ਦੱਖਣ ਵਾਲੀ ਸਾਈਡ ਬੰਦ ਪਏ ਸਟੋਰ ਪਾਸ ਪੁੱਜਾ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਨੇ ਦੇਖਦੇ ਦੇਖਦੇ ਆਪਣੀ ਪਹਿਨੀ ਹੋਈ ਜੀਨ ਪੈਟ ਦੀ ਖੱਬੀ ਜੇਬ ਵਿਚ ਖੱਬੇ ਹੱਥ ਨਾਲ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਆਪਣੀ ਖੱਬੀ ਸਾਈਡ ਘਾਹ ਫੂਸ ਪਰ ਸੁੱਟ ਦਿੱਤੀ ਤੇ ਆਪ ਕਾਹਲੀ-ਕਾਹਲੀ ਪਿਛਾਂਹ ਨੂੰ ਮੁੜ ਪਿਆ, ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਂ ਜਗਜੀਤ ਸਿੰਘ ਉਰਫ ਸੋਰਵ ਪੁੱਤਰ ਬਲਦੇਵ ਸਿੰਘ ਵਾਸੀ ਨਿਊ ਪ੍ਰ੍ਰੇਮ ਨਗਰ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੁੱਟੀ ਮੋਮੀ ਲਿਫਾਫ਼ੀ ਨੂੰ ਚੈਕ ਕਰਨ ਤੇ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ ਮਾਮਲੇ ਅਨੁਸਾਰ ਮੁੱਖ ਸਿਪਾਹੀ ਚੰਦਨਦੀਪ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੋਂ ਪਿੰਡ ਮਜਾਰੀ ਹੁੰਦੇ ਹੋਏ ਪਿੰਡ ਮੱਲੂਪੋਤਾ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸ਼ਮਸ਼ਾਨ ਘਾਟ ਪਿੰਡ ਮਜਾਰੀ ਪਾਸ ਪੁੱਜੀ। ਤਾਂ ਸਾਹਮਣੇ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਆਪਣੀ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜ਼ਨਦਾਰ ਘਾਹ ਫੂਸ ਵਿਚ ਸੁੱਟ ਦਿੱਤੀ। ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਂ-ਪਤਾ ਪੁੱਛਿਆ। ਉਸ ਨੇ ਆਪਣਾ ਨਾਂਅ ਹਰਸ਼ ਪੁੱਤਰ ਕਰਮਜੀਤ ਵਾਸੀ ਮੁਹੱਲਾ ਸੰਤੋਖਪੁਰਾ ਬੰਗਾ ਦੱਸਿਆ। ਕਥਿਤ ਮੁਲਜ਼ਮ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਵਿਚੋਂ 3 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।