33 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
33 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
Publish Date: Tue, 05 May 2026 03:45 PM (IST)
Updated Date: Wed, 06 May 2026 04:02 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 33 ਗ੍ਰਾਮ ਹੈਰੋਇੰਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੰਗਾ ਰੋਡ ਨਵਾਂਸ਼ਹਿਰ ਤੋ ਹੁੰਦੇ ਹੋਏ ਫੋਕਲ ਪੁਆਇੰਟ ਤੋਂ ਦੱਖਣ ਸਾਈਡ ਬੰਦ ਪਏ ਸਟੋਰ ਪਾਸ ਪੁੱਜੇ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਦੇਖਦੇ ਦੇਖਦੇ ਆਪਣੇ ਪਹਿਨੇ ਹੋਏ ਪਜਾਮਾ/ਲੋਅਰ ਦੀ ਖੱਬੀ ਜੇਬ ਵਿੱਚੋ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਆਪਣੀ ਖੱਬੀ ਸਾਈਡ ਘਾਹ ਫੁਸ ਪਰ ਸੁੱਟ ਦਿੱਤੀ ਅਤੇ ਆਪ ਕਾਹਲੀ ਪਿਛਾਹ ਨੂੰ ਮੁੜ ਪਿਆ। ਨੌਜਵਾਨ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੈਕ ਕੀਤਾ। ਤਾਂ ਉਸ ਵਿਚੋਂ 3 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਕਾਬੂ ਕੀਤੇ ਨੌਜਵਾਨ ਨੇ ਆਪਣਾ ਨਾਂਅ ਹਰੀਸ ਪੁੱਤਰ ਰਾਮ ਪਾਲ ਵਾਸੀ ਪਿੰਡ ਢੱਕ ਮਜਾਰਾ ਜ਼ਿਲ੍ਹਾ ਜਲੰਧਰ ਹਾਲ ਵਾਸੀ ਸੋਨੂੰ ਪੁੱਤਰ ਕੁੱਕਾ ਸ਼੍ਰੀ ਗੁਰੂ ਰਵੀਦਾਸ ਨਗਰ ਨਵਾਂਸ਼ਹਿਰ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ----------- 30 ਗ੍ਰਾਮ ਹੈਰੋਇੰਨ ਸਮੇਤ ਇਕ ਵਿਅਕਤੀ ਕਾਬੂ ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 30 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ਼ ਮਾਮਲੇ ਅਨੁਸਾਰ ਐੱਚਸੀ ਜਗਦੀਪ ਕਟਾਰੀਆ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਥਾਣਾ ਪੋਜੇਵਾਲ ਤੋਂ ਕੁੱਲਪੁਰ ਹੁੰਦੇ ਹੋਏ ਪਿੰਡ ਸੜੋਆ ਤੋਂ ਵਾਪਸ ਪੋਜੇਵਾਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਸੜੋਆ ਇੱਟਾਂ ਦੇ ਭੱਠੇ ਕੋਲ ਪੁੱਜੀ ਤਾਂ ਇੱਕ ਨੌਜਵਾਨ ਪਿੰਡ ਕੁੱਕੜ ਮਜਾਰਾ ਸਾਈਡ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸਨੇ ਨਜਦੀਕ ਆ ਕੇ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਆਪਣੇ ਸੱਜੇ ਹੱਥ ਨਾਲ ਆਪਣੀ ਪਹਿਨੀ ਹੋਈ ਜੀਨ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੀ ਪਲਾਸਟਿਕ ਕੱਢ ਕੇ ਸੜਕ ਦੇ ਕਿਨਾਰੇ ਤੇ ਸੁੱਟ ਦਿੱਤੀ ਅਤੇ ਆਪ ਤੇਜ ਕਦਮੀ ਨਾਲ ਪਿੱਛੇ ਨੂੰ ਮੁੜ ਗਿਆ।।ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮਨੀਸ਼ ਕੁਮਾਰ ਪੁੱਤਰ ਨਿਰਮਲ ਦਾਸ ਵਾਸੀ ਘਾਗੋਂ ਰੋੜਾਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਵੱਲੋ ਸੁੱਟੀ ਪਾਰਦਰਸ਼ੀ ਲਿਫਾਫੀ ਨੂੰ ਚੈੱਕ ਕਰਨ ਤੇ ਲਿਫਾਫੀ ਵਿਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।