ਟਰੱਕ ਨੇ ਮਾਰੀ ਮਰਸਡੀਜ਼ ਨੂੰ ਟੱਕਰ, ਦੋ ਔਰਤਾਂ ਸਮੇਤ ਤਿੰਨ ਜ਼ਖਮੀ
ਟਰੱਕ ਨੇ ਮਾਰੀ ਮਰਸਡੀਜ਼ ਕਾਰ ਨੂੰ ਟੱਕਰ, ਦੋ ਔਰਤਾਂ ਸਮੇਤ ਤਿੰਨ ਜ਼ਖਮੀ
Publish Date: Sun, 17 May 2026 05:57 PM (IST)
Updated Date: Mon, 18 May 2026 04:07 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਤੇ ਬੱਸ ਅੱਡਾ ਕਾਠਗੜ੍ਹ ਨੇੜੇ ਇੱਕ ਟਰੱਕ ਨੇ ਮਰਸੀਡੀਜ਼ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਸਵਾਰ ਇਕ ਵਿਅਕਤੀ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਨੰਬਰ ਪੀਬੀ 65ਏ ਆਰ 3148 ਜਿਸ ਨੂੰ ਮੋਹਨ ਲਾਲ ਪੁੱਤਰ ਸ਼ੇਖਰ ਚੰਦ ਵਾਸੀ ਸੈਕਟਰ 26 ਚੰਡੀਗੜ੍ਹ ਚਲਾ ਰਿਹਾ ਸੀ। ਜੋ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ। ਨਾਇਰਾ ਪੈਟਰੋਲ ਪੰਪ ਨੇੜੇ ਪਿੱਛੋਂ ਦੀ ਆ ਰਹੀ ਇੱਕ ਮਰਸੀਡੀਜ਼ ਕਾਰ ਨੰਬਰ ਸੀਐਚ 01 ਸੀਐਚ 0094 ਜਿਸ ਨੂੰ ਸਤਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ। ਜੋ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਬੱਸ ਅੱਡਾ ਕਾਠਗੜ੍ਹ ਨੇੜੇ ਉਸਦੀ ਕਾਰ ਨੂੰ ਪਿੱਛੋਂ ਤੋਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮਰਸੀਡੀਜ ਕਾਰ ਡਿਵਾਈਡਰ ਨਾਲ ਟਕਰਾ ਕੇ ਰੋਡ ਦੇ ਦੂਜੇ ਪਾਸੇ ਚਲੀ ਗਈ। ਹਾਦਸੇ ਚ ਕਾਰ ਸਵਾਰ ਸਤਿੰਦਰ ਸਿੰਘ, ਜਸਦੀਪ ਕੌਰ ਅਤੇ ਰਮਨਦੀਪ ਕੌਰ ਗੰਭੀਰ ਜ਼ਖਮੀ ਹੋ ਗਈਆਂ। ਮੌਕੇ ਤੇ ਪੁੱਜੀ ਐੱਸਐੱਸਐੱਫ ਟੀਮ ਨੇ ਐਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਅਤੇ ਕਾਰ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਸਾਈਡ ਦੇ ਕਰਵਾਇਆ। ਉਧਰ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਪ੍ਰੇਮ ਸਿੰਘ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਿਨਾਂ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।