ਸਵ. ਮਾਤਾ ਰਤਨੀ ਨੂੰ ਕੀਤੀ ਸ਼ਰਧਾਂਜਲੀ ਭੇਟ
ਸਵ. ਮਾਤਾ ਰਤਨੀ ਨੂੰ ਕੀਤੀਆਂ ਸ਼ਰਧਾਂਜਲੀ ਭੇਂਟ
Publish Date: Wed, 05 Nov 2025 03:27 PM (IST)
Updated Date: Wed, 05 Nov 2025 03:28 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਸਵ. ਮਾਤਾ ਰਤਨੀ (90) ਪਤਨੀ ਸਵਰਨਾ ਰਾਮ ਵਾਸੀ ਕੁਲਥਮ ਨਮਿਤ ਸ਼ਰਧਾਂਜਲੀ ਭੇਂਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੱਤਰਕਾਰ ਅਤੇ ਨਿਉਜ਼ ਪੇਪਰ ਏਜੰਟ ਲੇਖ ਰਾਜ ਕੁਲਥਮ ਵੱਲੋਂ ਸਮਾਗਮ ਵਿਚ ਸ਼ਾਮਲ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ, ਹਰਬਲਾਸ ਬਸਰਾ, ਰਜਿੰਦਰ ਪ੍ਰਸਾਦ ਸ਼ਰਮਾ ਜਨਰਲ ਸਕੱਤਰ ਕਾਂਗਰਸ, ਤਰਸੇਮ ਸਿੰਘ, ਚਰਨਜੀਤ ਮੰਢਾਲੀ, ਨਛੱਤਰ ਬਹਿਰਾਮ, ਅਮਰਜੀਤ ਕਲਸੀ ਪ੍ਰਧਾਨ ਬਲਾਕ ਕਾਂਗਰਸ, ਸਾਬਕਾ ਐੱਸਡੀਓ ਕੁਲਵਿੰਦਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਪ੍ਰਿੰ. ਤਰਸੇਮ ਸਿੰਘ ਦੋਸਾਂਝ, ਮਲਕੀਤ ਜੇਈ, ਰਾਕੇਸ਼ ਕੁਮਾਰ, ਦੇਸ ਰਾਜ, ਲਛਮਣ ਦਾਸ, ਬਲਵਿੰਦਰ, ਗਿਰਧਾਰੀ ਲਾਲ, ਗੁਰਦੀਸ਼ ਸਿੰਘ ਸਾਬਕਾ ਐੱਸਆਈ, ਪ੍ਰੇਮ ਕੁਮਾਰ ਮੰਢਾਲੀ, ਬੰਕਾ ਰਾਮ, ਸਰਪੰਚ ਅਮਨਪ੍ਰੀਤ, ਸੰਦੀਪ ਬਹੁਆ, ਅਵਤਾਰ ਕਲੇਰ, ਪ੍ਰੇਮ ਜੰਡਿਆਲੀ, ਤੇਜੀ, ਕਸ਼ਮੀਰ ਲਾਲ, ਜਸਵਿੰਦਰ ਸਿੰਘ ਮਜਾਰੀ ਆਦਿ ਹਾਜ਼ਰ ਸਨ।