9 ਗ੍ਰਾਮ ਹੈਰੋਇੰਨ ਸਮੇਤ ਤਿੰਨ ਵਿਅਕਤੀ ਕਾਬੂ

ਪੰਜਾਬੀ ਜਾਗਰਣ ਰਿਪੋਰਟਰ, ਨਵਾਂਸ਼ਹਿਰ
ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ 9 ਗ੍ਰਾਮ ਹੈਰੋਇੰਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਨਹਿਰ ਬਿਸਤ ਦੁਆਬ ਦੇ ਨਾਲ ਨਾਲ ਜਾ ਰਹੇ ਸੀ। ਤਾਂ ਹਿਆਲਾ ਕਰਿਆਮ ਲਿੰਕ ਰੋਡ ਵੱਲ ਮੁੜੀ ਤਾਂ ਪਿੰਡ ਕਰਿਆਮ ਸਾਈਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੇ ਪਹਿਨੀ ਹੋਈ ਕਾਲੀ ਪੈਂਟ ਦੀ ਖੱਬੀ ਜੇਬ ਵਿੱਚੋਂ ਆਪਣੇ ਹੱਥ ਨਾਲ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਆਪਣੀ ਖੱਬੀ ਸਾਈਡ ਘਾਹ ਫੂਸ ਵਿਚ ਸੁੱਟ ਦਿੱਤੀ ਅਤੇ ਪਿਛਾਹ ਨੂੰ ਮੁੜ ਕੇ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਯਾਦਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਮਹਾਲੋਂ ਦੱਸਿਆ। ਜਿਸ ਵੱਲੋ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਵਿੱਚੋ 3 ਗ੍ਰਾਮ ਹੈਰੋਇਨ ਬ੍ਰਾਮਦ ਹੋਈ।
ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ਼ ਥਾਣਾ ਔੜ ਦੇ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਗੜੁਪੜ ਤੋਂ ਪਿੰਡ ਫਾਬੜਾ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਗੰਦੇ ਪਾਣੀ ਵਾਲੀ ਡਰੇਨ ਪੁਲੀ ਬਾਂਹੱਦ ਰਕਬਾ ਪਿੰਡ ਗੜੁਪੜ ਤੋਂ ਕਰੀਬ 10 ਕਦਮ ਪਿੱਛੇ ਸੀ ਤਾਂ ਫਾਬੜਾ ਸਾਈਡ ਤੋਂ ਪੱਕੀ ਸੜਕ ਪੈਦਲ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਆਪਣੀ ਪਹਿਨੀ ਹੋਈ ਜੀਨ ਦੀ ਪੈਟ ਦੀ ਜੇਬ ਵਿੱਚੋ ਇੱਕ ਪਾਰਦਰਸ਼ੀ ਲਿਫਾਫੀ ਸੜਕ ਦੇ ਕਿਨਾਰੇ ਘਾਹ ਫੁਸ ਵਿਚ ਸੁੱਟ ਦਿੱਤੀ। ਜਿਸ ਨੂੰ ਕਾਬੂ ਕਰਕੇ ਨਾਂ ਪਤਾ ਪੁਛਿਆ। ਜਿਸਨੇ ਆਪਣਾ ਨਾਮ ਮੰਗਲ ਪੁੱਤਰ ਲਾਲ ਵਾਸੀ ਸੀਤਾਮਾੜੀ ਥਾਣਾ ਸੀਤਾਮਾੜੀ ਜ਼ਿਲ੍ਹਾ ਸੀਤਾਮਾੜੀ ਸਟੇਟ ਬਿਹਾਰ ਹਾਲ ਵਾਸੀ ਨੇੜੇ ਕੋਆਪਰੇਟਿਵ ਸੁਸਾਇਟੀ ਮੋੜ ਕਸਬਾ ਔੜ ਦੱਸਿਆ। ਜਿਸ ਵੱਲੋਂ ਸੁੱਟੀ ਪਾਰਦਰਸ਼ੀ ਲਿਫਾਫੀ ਨੂੰ ਚੈਕ ਕਰਨ ਤੇ 3 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ।
ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਮਜਾਰੀ ਹੱਪੋਵਾਲ ਤੋਂ ਹੁੰਦੇ ਹੋਏ ਪਿੰਡ ਲੱਖ ਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਪਿੰਡ ਲੱਖ ਪੁਰ ਤੋਂ ਪਿੱਛੇ ਸੈਲਰ ਕੋਲ ਪੁੱਜੀ ਤਾਂ ਸਾਹਮਣੇ ਪਿੰਡ ਲੱਖਪੁਰ ਸਾਈਡ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਦੀਆਂ ਲਾਈਟਾਂ ਨੂੰ ਦੇਖ ਕੇ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋਂ ਵਜਨਦਾਰ ਪਾਰਦਰਸ਼ੀ ਲਿਫਾਫੀ ਘਾਹ ਫੂਸ ਵਿਚ ਸੁੱਟ ਦਿੱਤੀ ਤੇ ਆਪ ਤੇਜ ਕਦਮੀ ਪਿੱਛੇ ਨੂੰ ਤੁਰ ਪਿਆ। ਜਿਸ ਨੂੰ ਕਾਬੂ ਕਰਕੇ ਨਾਂਅ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਕੁਲਦੀਪ ਕੁਮਾਰ ਉਰਫ ਦੀਪਾ ਪੁੱਤਰ ਸਲਿੰਦਰ ਕੁਮਾਰ ਵਾਸੀ ਮਕਾਨ ਨੰ 169/2/7 ਮੁਕਤ ਪੂਰਾ ਬੰਗਾ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਵੱਲੋਂ ਸੱਟੇ ਲਿਫਾਫੇ ਚੋਂ 3 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ।