ਭਜਨ 'ਅੱਜ ਲੱਗਣ ਜੈਕਾਰੇ ਜੀ' ਦੀ ਵੀਡੀਓ ਮੁਕੰਮਲ
ਭਜਨ 'ਅੱਜ ਲੱਗਣ ਜੈਕਾਰੇ ਜੀ' ਦੀ ਵੀਡੀਓ ਹੋਈ ਮੁਕੰਮਲ
Publish Date: Fri, 13 Mar 2026 08:08 PM (IST)
Updated Date: Fri, 13 Mar 2026 08:09 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਦਰਬਾਰ ਜੈ ਪੰਜ ਪੀਰ ਗੁੱਗਾ ਜਾਹਰ ਪੀਰ ਅਤੇ ਦਰਬਾਰ ਬਾਪੂ ਰੱਲਾ ਰਾਮ ਸਾਂਈ ਲੋਕ ਅਮਰੀ ਵਿਖੇ ਪ੍ਰਸਿੱਧ ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ਼ ਅਤੇ ਬੇਬੀ ਏ ਕੌਰ ਅਮਰੀਤ ਕੌਰ ਵੱਲੋਂ ਗਾਇਆ ਭਜਨ ਅੱਜ ਲੱਗਣ ਜੈਕਾਰੇ ਜੀ ਦੀ ਵੀਡੀਓ ਦਰਬਾਰ ਦੇ ਗੱਦੀਨਸ਼ੀਨ ਬਾਬਾ ਸੁਖਵਿੰਦਰ ਪਾਲ ਪਿੰਡ ਮੱਲੂਪੋਤਾ ਦੀ ਦੇਖ-ਰੇਖ ਹੇਠ ਕੈਮਰਾ ਮੇਨ ਰਮਨ ਕੁਮਾਰ ਵੱਲੋਂ ਸ਼ੂਟ ਕੀਤੀ ਗਈ। ਇਸ ਵੀਡੀਓ ਨੂੰ ਐੱਚ 1 ਵਾਈ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਸ ਭਜਨ ਨੂੰ ਗੀਤਕਾਰ ਕਮਲ ਮੰਢਾਲੀ ਵਾਲੇ ਵੱਲੋਂ ਕਲਮਬੱਧ ਕੀਤਾ ਅਤੇ ਇਸ ਦਾ ਮਿਊਜ਼ਿਕ ਰਣਵੀਰ ਬੇਰਾਜ ਨੇ ਤਿਆਰ ਕੀਤਾ ਹੈ। ਇਸ ਮੌਕੇ ਬਾਬਾ ਸੁਖਵਿੰਦਰ ਪਾਲ, ਬਲਜਿੰਦਰ ਸਿੰਘ, ਨਿਰੰਜਣ ਦਾਸ, ਬੌਬੀ, ਮੰਨਾ ਆਦਿ ਹਾਜ਼ਰ ਸਨ।