ਸ੍ਰੀ ਗੁਰੂ ਰਾਮਦਾਸ ਜੀ ਤੇ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਪੁਰਬ ਮਨਾਇਆ
ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਅਤੇ ਸ਼੍ਰੀ ਗੁਰੂ ਰਾਮ ਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Wed, 08 Oct 2025 05:24 PM (IST)
Updated Date: Thu, 09 Oct 2025 04:04 AM (IST)
08ਐਨਐਸਆਰ17ਪੀ ਪਿੰਡ ਗੜ੍ਹਪਧਾਣਾ ਵਿਖੇ ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਅਤੇ ਸ਼੍ਰੀ ਗੁਰੂ ਰਾਮ ਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਂਦੇ ਪ੍ਰਬੰਧਕ ਅਤੇ ਸੰਗਤਾਂ। ਪੰਜਾਬੀ ਜਾਗਰਣ ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦੱਲ ਪੰਜਵਾਂ ਤਖ਼ਤ 96 ਕਰੋੜੀ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਮਿਸਲ ਸ੍ਰੀ ਆਨੰਦਪੁਰ ਸਾਹਿਬ ਜੂਨ 1984 ਪੰਜਾਬ ਹਿੰਦੋਸਤਾਨ ਵਿਸ਼ਵ ਦੇ ਹੈੱਡ ਕੁਆਰਟਰ ਇਤਿਹਾਸਿਕ ਪਵਿੱਤਰ ਪੁਰਾਤਨ ਧਾਰਮਿਕ ਤਪ ਸਥਾਨ ਸੰਤ ਵਜੀਰ ਸਿੰਘ ਗੁਰਦੁਆਰਾ ਠੇਰ੍ਹੀ ਸਾਹਿਬ ਗੜ੍ਹਪਧਾਣਾ ਵਿਖੇ ਨਗਰ ਵਾਸੀ, ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਭਗਵਾਨ ਵਾਲਮੀਕਿ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਤਪ ਅਸਥਾਨ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕੀਤੇ ਗਏ। ਮਹਾਂਪੁਰਖਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਜਸਪਾਲ ਸਿੰਘ ਚਾਨਾ, ਸਰਪੰਚ ਹਰਦੀਪ ਸਿੰਘ, ਅਮਨਜੀਤ ਸਿੰਘ ਭੁੱਲਰ, ਗੁਰਪ੍ਰੀਤ ਗੈਵੀ, ਹਰਮਨ ਹੈਰੀ, ਸਾਹਿਲ ਸਿੰਘ, ਦਮਨ ਸਿੰਘ, ਪ੍ਰੇਮ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਬੰਗੜ, ਅੰਮ੍ਰਿਤਪਾਲ ਸਿੰਘ, ਅੰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।