ਗੰਨਾ ਮਿੱਲ ਕਿਸਾਨਾਂ ਦਾ 36 ਕਰੋੜ ਦਾ ਬਕਾਇਆ ਜਾਰੀ ਕਰੇ : ਨਿਸ਼ਾਨਬੀਰ ਸਿੰਘ
ਗੰਨਾ ਮਿਲ ਕਿਸਾਨਾਂ ਦਾ 36 ਕਰੋੜ ਦਾ ਬਕਾਇਆ ਜਾਰੀ ਕਰੇ-ਨਿਸ਼ਾਨਬੀਰ ਸਿੰਘ
Publish Date: Thu, 14 May 2026 04:10 PM (IST)
Updated Date: Thu, 14 May 2026 04:12 PM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਕਿਸਾਨ ਗੰਨਾ ਸੰਘਰਸ਼ ਕਮੇਟੀ ਦੁਆਬਾ ਵੱਲੋਂ ਦ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਸ਼ੂਗਰ ਮਿਲ ਦੇ ਅਫ਼ਸਰਾਂ ਨੂੰ ਮਿਲ ਕੇ ਜਿੰਮੀਦਾਰਾਂ ਦੇ 36 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਨਿਸ਼ਾਨਬੀਰ ਸਿੰਘ ਸਰਪੰਚ ਪਿੰਡ ਭੀਣ ਨੇ ਦੱਸਿਆ ਕਿ ਗੰਨੇ ਦਾ ਬਕਾਇਆ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲ ਵੱਲੋਂ ਬਕਾਇਆ ਰਾਸ਼ੀ ਦੇਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਹੋ ਰਹੀ ਪਰੇਸ਼ਾਨੀ ਨੂੰ ਦੱਸਣ ਲਈ ਅੱਜ ਉਹ ਮਿਲ ਦੇ ਜਨਰਲ ਮੈਨੇਜਰ ਨੂੰ ਮਿਲਣ ਗਏ ਸਨ। ਪਰ ਉਨ੍ਹਾਂ ਦੀ ਗੈਰ ਹਾਜਰੀ ਵਿਚ ਉਹ ਮਿਲ ਦੇ ਸੀਸੀਡੀਓ ਅਤੇ ਸੁਪਰਡੈਂਟ ਨੂੰ ਮਿਲ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਜਨਰਲ ਮੈਨੇਜਰ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੰਦਿਆਂ ਬਕਾਇਆ 36 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਂਣਗੇ। ਨਿਸ਼ਾਨਬੀਰ ਸਿੰਘ ਨੇ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਕਰਨ ਵਿਚ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਇਹ ਰਾਸ਼ੀ ਛੇਤੀ ਤੋਂ ਛੇਤੀ ਜਾਰੀ ਕਰਵਾਈ ਜਾਵੇ। ਇਸ ਮੌਕੇ ਜਸਵਿਦੰਰ ਸਿੰਘ ਡੰਘਾਮ, ਬਲਜਿੰਦਰ ਸਿੰਘ ਪੱਲੀ ਉੱਚੀ, ਜਸਪ੍ਰੀਤ ਸਿੰਘ ਪੱਲੀਆਂ, ਸਤਿੰਦਰ ਪਾਲ ਸਿੰਘ, ਸ਼ਲਿੰਦਰ ਸਿੰਘ ਉੜਾਪੜ, ਗੁਰਵਿੰਦਰ ਸਿੰਘ ਔੜ, ਬਹਾਦਰ ਸਿੰਘ ਸਰਪੰਚ ਗੜ੍ਹੀ, ਬਲਜਿੰਦਰ ਸਿੰਘ ਮੀਰਪੁਰ, ਜਸਵੰਤ ਸਿੰਘ ਕੰਗਣਾ ਬੇਟ ਸਮੇਤ ਹੋਰ ਕਿਸਾਨ ਹਾਜ਼ਰ ਸਨ।