ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸਥਾਨਕ ਚੰਡੀਗੜ੍ਹ ਰੋਡ ਇੰਨਡੋਰ ਬੈਡਮਿੰਟਨ ਸਟੇੇਡਿਅਮ ਨਵਾਂਸ਼ਹਿਰ ਵਿਖੇ ਚੱਲ ਰਹੇ ਜ਼ਿਲ੍ਹਾ ਪੱਸਥਾਨਕ ਚੰਡੀਗੜ੍ਹ ਰੋਡ ਇੰਨਡੋਰ ਬੈਡਮਿੰਟਨ ਸਟੇੇਡਿਅਮ ਨਵਾਂਸ਼ਹਿਰ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ 'ਚੋਂ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਵਿਦਿਆਰਥੀ ਅੱਵਲ ਰਹੇ।
Publish Date: Fri, 16 Sep 2022 04:48 PM (IST)
Updated Date: Fri, 16 Sep 2022 04:48 PM (IST)
ਅਮਰੀਕ ਕਟਾਰੀਆ, ਮੁਕੰਦੰਪੁਰ : ਸਥਾਨਕ ਚੰਡੀਗੜ੍ਹ ਰੋਡ ਇੰਨਡੋਰ ਬੈਡਮਿੰਟਨ ਸਟੇੇਡਿਅਮ ਨਵਾਂਸ਼ਹਿਰ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ 'ਚੋਂ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੇ ਵਿਦਿਆਰਥੀ ਅੱਵਲ ਰਹੇ। ਜਾਣਕਾਰੀ ਦਿੰਦਿਆਂ ਸਕੂਲ ਪਿੰ੍ਸੀਪਲ ਭੁਪਿੰਦਰ ਸਿੰਘ ਘੱਗ ਨੇ ਦੱਸਿਆ ਕਿ ਅੰਡਰ-19 (ਮੁੰਡੇ) ਬੈਡਮਿੰਟਨ ਮੁਕਾਬਲਿਆਂ 'ਚ ਸ਼ਰਨਦੀਪ ਸਿੰਘ, ਪਵਿੱਤਰ ਸੋਰਨ, ਇੰਦਰਵੀਰ ਭੱਟੀ, ਪ੍ਰਭਨੂਰ ਸਿੰਘ ਤੇ ਸਨਮਦੀਪ ਸਿੰਘ ਅੱਵਲ ਰਹੇ। ਇਸੇ ਤਰ੍ਹਾਂ ਅੰਡਰ-14 (ਮੁੰਡੇ) ਬੈਡਮਿੰਟਨ ਮੁਕਾਬਲਿਆਂ 'ਚ ਜਗਵੀਰ ਸਿੰਘ, ਹਰਮਨ, ਨਮਨ ਕੁਮਾਰ, ਅਨੁਜ, ਜਸਕੀਰਤ ਸਿੰਘ ਤੇ ਪ੍ਰਭਜੋਤ ਸਿੰਘ ਅੱਵਲ ਰਹੇ। ਇਸ ਪ੍ਰਰਾਪਤੀ 'ਤੇ ਚੇਅਰਮੈਨ ਪਰਮਿੰਦਰ ਸਿੰਘ ਸ਼ੇਰਗਿੱਲ, ਵਾਈਸ ਚੇਅਰਮੈਨ ਡਾ. ਅਮਰਜੀਤ ਸਿੰਘ, ਸਕੂਲ ਪਿੰ੍ਸੀਪਲ ਭੁਪਿੰਦਰ ਸਿੰਘ ਘੱਗ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਕਾਂ ਵੱਲ੍ਹੋਂ ਖੇਡ ਵਿਭਾਗ ਦੇ ਇੰਚਾਰਜ ਹਰਸਿਮਰਨ ਸਿੰਘ ਤੇ ਬੈਡਮਿੰਟਨ ਕੋਚ ਰਣਬੀਰ ਬਰਾੜ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਜ਼ਿਲ੍ਹਾ ਪੱਧਰੀ ਜਿੱਤ ਦਾ ਸਿਹਰਾ ਉਨਾਂ੍ਹ ਦੇ ਸਿਰ ਬੰਨਿ੍ਹਆ ਗਿਆ।