ਅੱਜ ਦੇ ਧਰਨੇ 'ਚ ਰੇਹੜੀ ਵਰਕਰ ਯੂਨੀਅਨ ਕਰੇਗੀ ਭਰਵੀਂ ਸ਼ਮੂਲੀਅਤ
ਅੱਜ ਦੇ ਧਰਨੇ 'ਚ ਰੇਹੜੀ ਵਰਕਰ ਯੂਨੀਅਨ ਕਰੇਗੀ ਭਰਵੀਂ ਸ਼ਮੂਲੀਅਤ
Publish Date: Thu, 30 Apr 2026 04:25 PM (IST)
Updated Date: Fri, 01 May 2026 04:05 AM (IST)
30ਐਨਐਸਆਰ06ਪੀਏ ਮੀਟਿੰਗ ਦੌਰਾਨ ਸਾਥੀਆਂ ਨੂੰ ਜਾਣਕਾਰੀ ਦਿੰਦੇ ਪਰਵੀਨ ਕੁਮਾਰ ਨਿਰਾਲਾ। ਪੰਜਾਬੀ ਜਾਗਰਣ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹੇ ਦੀਆਂ ਸਮੂਹ ਟਰੇਡ ਯੂਨੀਅਨਾਂ, ਫੈੱਡਰੇਸ਼ਨਾਂ, ਪੈਨਸ਼ਨਰਾਂ, ਵਿਭਾਗੀ ਜਥੇਬੰਦੀਆਂ, ਕਿਸਾਨ, ਮਜ਼ਦੂਰ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਬੱਸ ਸਟੈਂਡ ਨਵਾਂਸ਼ਹਿਰ ਵਿਖੇ 1 ਮਈ ਨੂੰ ਸਵੇਰੇ 10 ਵਜੇ ਮਨਾਏ ਜਾ ਰਹੇ ਕੌਮਾਂਤਰੀ ਮਜਦੂਰ ਦਿਵਸ ਵਿਚ ਰੇਹੜੀ ਵਰਕਰ ਯੂਨੀਅਨ ਨਵਾਂਸ਼ਹਿਰ ਭਰਵੀਂ ਸ਼ਮੂਲੀਅਤ ਕਰੇਗੀ। ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਦੱਸਿਆ ਕਿ ਉਸ ਦਿਨ ਰੇਹੜੀ ਵਰਕਰ ਯੂਨੀਅਨ ਮੁਕੰਮਲ ਹੜਤਾਲ ਕਰੇਗੀ। ਇਸ ਮੀਟਿੰਗ ਨੂੰ ਇਫਟੂ ਦੇ ਜ਼ਿਲ੍ਹਾ ਸਕੱਤਰ ਪ੍ਰਵੀਨ ਕੁਮਾਰ ਨਿਰਾਲਾ, ਚੇਅਰਮੈਨ ਹਰੀ ਲਾਲ, ਗੋਪਾਲ ਤੇ ਸਰਵੇਸ਼ ਗੁਪਤਾ ਨੇ ਸੰਬੋਧਨ ਕੀਤਾ।