ਰਾਮਗੜ੍ਹੀਆ ਅਕਾਲ ਜਥੇਬੰਦੀ ਨੇ ਮਨਾਇਆ ਸੂਬਾ ਪੱਧਰੀ ਜਨਮ ਦਿਹਾੜਾ
ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦਾ ਮੁੱਖ ਦਫਤਰ ਬਣਿਆ ਸ੍ਰੀ ਅਨੰਦਪੁਰ ਸਾਹਿਬ
Publish Date: Wed, 13 May 2026 04:21 PM (IST)
Updated Date: Wed, 13 May 2026 04:21 PM (IST)

ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦਾ ਮੁੱਖ ਦਫਤਰ ਬਣਿਆ ਸ੍ਰੀ ਅਨੰਦਪੁਰ ਸਾਹਿਬ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਅਠ੍ਹਾਂਰਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੱਜ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਵਿਖੇ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਪੰਜਾਬ ਭਰ ਵਿੱਚੋਂ ਵੱਡੇ-ਵੱਡੇ ਕਾਫਲੇ ਲੈ ਕੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਲਈ ਪਹੁੰਚੇ ਹੋਏ ਸਨ ਅੱਜ ਦੇ ਵਿਸ਼ਾਲ ਇਕੱਠ ਤੋਂ 2027 ਦੀਆਂ ਆਉਣ ਵਾਲਿਆ ਵਿਧਾਨ ਸਭਾ ਚੋਣਾ ਵੱਲ ਨੂੰ ਜਥੇਬੰਦੀ ਦਾ ਰਸਤਾ ਬਣਦਾ ਨਜ਼ਰ ਆ ਰਿਹਾ ਹੈ। ਜਥੇਬੰਦੀ ਦੇ ਮੁੱਖ ਬੁਲਾਰੇ ਰਾਮ ਸਿੰਘ ਧੀਮਾਨ ਨੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਵਿਸ਼ਥਾਰ ਨਾਲ ਚਾਨਣਾ ਪਾਇਆ। ਸਰਪ੍ਰਸਤ ਜਗਜੀਤ ਸਿੰਘ ਸੱਗੂ ਵੱਲੋਂ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਕੀਤੇ ਜਾ ਰਹੇ ਕਾਰਜ ਅਤੇ ਜਥੇਬੰਦੀ ਦੇ ਮੁੱਢ ਤੋਂ ਲੈ ਕੇ ਅੱਜ ਤੱਕ ਦੇ ਸਫਰ ਬਾਰੇ ਚਰਚਾ ਕੀਤੀ ਗਈ । ਮੁੱਖ ਬੁਲਾਰੇ ਕੰਵਰਬੀਰ ਸਿੰਘ ਮੰਜ਼ਿਲ ਨੇ ਸਟੇਜ ਦੀ ਅਹਿਮ ਭੁਮਿਕਾ ਨਿਭਾਈ ਉਹਨਾਂ ਦੱਸਿਆ ਸਰਕਾਰਾਂ ਰਾਮਗੜ੍ਹੀਆ ਭਾਈਚਾਰੇ ਨੂੰ ਹਮੇਸ਼ਾ ਅੱਖੋਂ ਪਰੋਖੇ ਹੀ ਕਰਦੀਆ ਰਹਿਦਿਆ ਹਨ ਹੁਣ ਤੱਕ ਦੀਆਂ ਸਭ ਸਰਕਾਰ ਸਾਡੇ ਭਾਈਚਾਰੇ ਨੂੰ ਵਰਤਦੀਆ ਹੀ ਰਹਿਆ ਨੇ ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿਚ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਵੱਲੋਂ ਉਲੀਕੀ ਗਈ 2027 ਵਾਲੀ ਰੂਪ-ਰੇਖਾ ਲਾਗੂ ਕੀਤੀ ਜਾਵੇਗੀ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਫਿਰ ਸਾਡੇ ਰਾਮਗੜ੍ਹੀਆ ਭਾਈਚਾਰੇ ਲਈ ਸੋਚਣਾ ਮਜਬੂਰੀ ਬਣ ਜਾਵੇਗੀ। ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਦੇ ਮੁੱਖੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆ ਨੇ ਸਮੁੱਚੀ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀ ਟੀਮ ਨੂੰ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 303 ਵੇਂ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਅਤੇ ਉਹਨਾ ਆਈ ਸਾਧ ਸੰਗਤ ਨੂੰ ਗੁਰੂ ਨਾਲ ਜੁੜਨ ਲਈ ਪ੍ਰੇਰਨਾ ਦਿਤੀ ਅਤੇ ਕਿਹਾ ਸਾਨੂੰ ਕੌਮ ਦੇ ਜਰਨੈਲਾ ਦੇ ਵੱਧ ਤੋਂ ਵੱਧ ਯਾਦਗਾਰੀ ਦਿਹਾੜੇ ਮਨਾਉਣੇ ਚਾਹਿੰਦੇ ਹਨ ਜਿਹੜੀਆ ਕੌਮਾ ਆਪਣਾ ਪਛੋਕੜ ਨੂੰ ਵਿਸਾਰ ਜਾਦੀਆ ਨੇ ਉਹ ਕੌਮਾ ਇਕ ਦਿਨ ਖੁਦ ਵੀ ਖਤਮ ਹੋ ਜਾਦੀਆ ਹਨ। ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆ ਨੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਖੂਬ ਪ੍ਰਸੰਸਾ ਕੀਤੀ ਅਤੇ ਉਹਨਾਂ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮੁੱਖ ਸੰਚਾਲਕ ਹਰਜੀਤ ਸਿੰਘ ਰਾਮਗੜ੍ਹੀਆ ਨੂੰ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਸ੍ਰੀ ਅਨੰਦਪੁਰ ਸਾਹਿਬ ਦੇ ਅਸਥਾਨ ਦਾ ਸੇਵਾਦਾਰ ਨਿਯੁਕਤ ਕੀਤਾ ਅਤੇ ਉਹਨਾਂ ਕਿਹਾ ਕਿ ਗੁਰੂ ਅਸਥਾਨ ਹਮੇਸ਼ਾ ਕੌਮਾ ਦੀ ਚੜਦੀ ਕਲਾ ਲਈ ਹੀ ਬਣਦੇ ਹਨ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਇਸ ਅਸਥਾਨ ਦੀ ਵਰਤੋਂ ਮੁੱਖ ਦਫਤਰ ਵੱਜੋਂ ਵੀ ਕਰਿਆ ਕਰੇਗੀ ਅਤੇ ਪੰਜਾਬ ਭਰ ਦਾ ਸਮੁੱਚਾ ਰਾਮਗੜ੍ਹੀਆ ਭਾਈਚਾਰਾ ਇਸ ਅਸਥਾਨ ਉਤੇ ਆਪਣੇ ਕੰਮ ਕਾਰ ਲਈ ਅਤੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਵੱਡੀ ਗਿਣਤੀ ਵਿੱਚ ਪਹੁੰਚੇਗਾ। ਪੰਜਾਬ ਪ੍ਰਧਾਨ ਗੁਰਮੀਤ ਸਿੰਘ ਰਾਮਗੜ੍ਹੀਆ ਨੇ ਪੰਜਾਬ ਭਰ ਵਿੱਚੋਂ ਪਹੁੰਚੇ ਸਮੂਹ ਟੀਮਾਂ ਦਾ ਧੰਨਵਾਦ ਕੀਤਾ ਅਤੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਸਾਹਿਬ ਕੌਰ ਨੇ ਵੱਡੀ ਗਿਣਤੀ ਵਿੱਚ ਪਹੁੰਚਿਆ ਮਾਵਾ ਭੈਣਾ ਦਾ ਦਿਲ ਦੀਆਂ ਗਹਿਰਾਇਆ ਵਿਚੋਂ ਧੰਨਵਾਦ ਕੀਤਾ ਅਤੇ ਕਿਹਾ ਅਗਲੇ ਹਰ ਪ੍ਰੋਗਰਾਮ ਵਿੱਚ ਮਹਿਲਾਵਾਂ ਦੀ ਗਿਣਤੀ ਵੱਧਦੀ ਹੀ ਰਹੇਗੀ। ਇਸ ਮੌਕੇ ਸੂਬਾ ਟੀਮ, ਰਾਜਨੀਤਕ ਵਿੰਗ, ਜ਼ਿਲ੍ਹਾ ਟੀਮ ਅਤੇ ਪੰਜਾਬ ਦੀਆਂ 103 ਵਿਧਾਨ ਸਭਾ ਹਲਕਿਆ ਵਿੱਚੋਂ ਮੈਂਬਰ ਸਾਹਿਬਾਨਾਂ ਨੇ ਅਤੇ ਕਈ ਰਾਜਨੀਤਕ ਆਗੂਆ ਨੇ ਵੀ ਸ਼ਿਰਕਤ ਕੀਤੀ।