ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਸਪੋਰਟਸ ਫਿਏਸਟਾ ਸੰਪੰਨ
ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਸਪੋਰਟਸ ਫੀਏਸਟਾ 2026 ਸੰਪਨ
Publish Date: Fri, 20 Feb 2026 08:07 PM (IST)
Updated Date: Sat, 21 Feb 2026 04:13 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਹੜੇ ਵਿਚ ਖੁਸ਼ੀ, ਜੋਸ਼ ਅਤੇ ਖੇਡ ਭਾਵਨਾ ਦਾ ਅਦਭੁਤ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਸਕੂਲ ਪਰਿਵਾਰ ਵੱਲੋਂ ਦੋ ਦਿਨਾਂ ਦਾ ਸਪੋਰਟਸ ਫੀਏਸਟਾ 2026 ਆਯੋਜਿਤ ਕੀਤਾ ਗਿਆ। ਇਹ ਸਮਾਗਮ ਅਨੁਸ਼ਾਸਨ, ਟੀਮ ਵਰਕ ਅਤੇ ਸਾਂਸਕ੍ਰਿਤਿਕ ਰੌਣਕ ਦਾ ਪ੍ਰਤੀਕ ਬਣਿਆ। ਇਸ ਦੀ ਸ਼ੁਰਆਤ ਪ੍ਰਿੰ. ਨੀਨਾ ਭਾਰਦਵਾਜ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਸਨਮਾਨ ਨਾਲ ਹੋਈ। ਪ੍ਰਿੰਸੀਪਲ ਨੇ ਖੇਡ ਮੁਕਾਬਲਿਆਂ ਦਾ ਆਧਿਕਾਰਿਕ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਜੋਸ਼, ਹਿੰਮਤ ਅਤੇ ਖੇਡ ਭਾਵਨਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਤੰਦਰੁਸਤੀ ਹੀ ਨਹੀਂ, ਸਗੋਂ ਚੰਗੇ ਚਰਿਤਰ ਅਤੇ ਨੇਤ੍ਰਿਤਵ ਗੁਣਾਂ ਦੀ ਵਿਕਾਸ ਵੀ ਕਰਦੀਆਂ ਹਨ। ਪਲੇਵੇਅ ਕਲਾਸ ਵਿਚ 20 ਮੀਟਰ ਦੌੜ ਵਿਚ ਸਵਰੂਪ ਅਤੇ ਅਵਿਰਾਜ ਪਹਿਲੇ ਸਥਾਨ ਤੇ ਰਹੇ। ਬਨੀ ਰੇਸ ਵਿਚ ਕੋਹਿਨੂਰ ਅਤੇ ਦਿਲਸ਼ਾਨ ਜੇਤੂ ਬਣੇ। 50 ਮੀਟਰ ਦੌੜ ਵਿਚ ਤ੍ਰਿਸ਼ਾ ਅਤੇ ਧਾਰਵਿਕ ਚੋਪੜਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਹਰਡਲ ਰੇਸ ਵਿਚ ਜਾਪਸਿਰਤ ਅਤੇ ਸੰਜੀਤ ਜੇਤੂ ਰਹੇ। ਗਿਲਾਸ ਵਿਚ ਗੇਂਦ ਭਰਨਾ ਮੁਕਾਬਲੇ ਵਿਚ ਤ੍ਰਿਸ਼ਾ ਅਤੇ ਜਸਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਕਲਾਸ ਪੀਪੀ 1 ਵਿਚ 50 ਮੀਟਰ ਦੌੜ ਵਿਚ ਗੁਰਸੀਰਤ ਕੌਰ ਅਤੇ ਪਰਮਜੋਤ ਸਿੰਘ ਪਹਿਲੇ ਸਥਾਨ ਤੇ ਰਹੇ। ਹਰਡਲ ਰੇਸ ਵਿਚ ਜਸਨੀਤ ਕੌਰ ਅਤੇ ਇਸ਼ਨੂਰ ਸਿੰਘ ਜੇਤੂ ਰਹੇ, ਜਦਕਿ ਕੋਨ ਇਕੱਠਾ ਕਰਨ ਮੁਕਾਬਲੇ ਵਿਚ ਨਿਮਰਤ ਕੁਮਾਰੀ ਅਤੇ ਇਸ਼ਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਕਲਾਸ ਪੀਪੀ2 ਵਿਚ 50 ਮੀਟਰ ਦੌੜ ਵਿਚ ਹਰਰੂਪ ਕੌਰ ਅਤੇ ਰੋਹਨ ਸਿੰਘ ਜੇਤੂ ਰਹੇ। ਫਰਾਗ ਦੌੜ ਵਿਚ ਪਰਿਨੀਤੀ ਅਤੇ ਆਰਿਕ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਂਦ ਨਾਲ ਕੱਪ ਸੰਤੁਲਨ ਮੁਕਾਬਲੇ ਵਿਚ ਗੁਰਸਾਹਿਬ ਕੌਰ ਅਤੇ ਹਰਨੀਤ ਸਿੰਘ ਜੇਤੂ ਰਹੇ। ਇਸੇ ਕਲਾਸ ਪੀਪੀ 2 ਵਿਚ ਗਿਲਾਸ ਵਿਚ ਗੇਂਦ ਭਰਨ“ਮੁਕਾਬਲੇ ਵਿਚ ਲੜਕੀਆਂ ਵਿਚ ਮਨਰੀਤ ਕੌਰ ਪਹਿਲੇ, ਸਵਰੀਨ ਕੌਰ ਦੂਜੇ ਅਤੇ ਗੁਰਸਹਜ ਕੌਰ ਤੀਜੇ ਸਥਾਨ ਤੇ ਰਹੀਆਂ। ਲੜਕਿਆਂ ਵਿਚ ਸਿੰਘ ਪਹਿਲੇ, ਮਾਸਟਰ ਪ੍ਰਭਿੰਦਰ ਸਿੰਘ ਦੂਜੇ ਅਤੇ ਮਾਸਟਰ ਅਰਮਾਨ ਕਾਹਲੋਂ ਤੀਜੇ ਸਥਾਨ ਤੇ ਰਹੇ। ਸਮਾਪਨ ਸਮਾਰੋਹ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਸਹਿਯੋਗ ਦੀ ਭਾਵਨਾ ਅਪਣਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।