ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਦੀ ਵਿਸ਼ੇਸ਼ ਮੀਟਿੰਗ ਹੋਈ
ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਦੀ ਵਿਸ਼ੇਸ਼ ਮੀਟਿੰਗ ਹੋਈ
Publish Date: Tue, 03 Mar 2026 06:51 PM (IST)
Updated Date: Tue, 03 Mar 2026 06:53 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ
ਨੰਗਲ : ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡੀ.ਆਰ. ਧਾਮੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ, ਜਿਸ ਵਿਚ ਸ਼ਹਿਰ ਦੇ ਭਖਦੇ ਮਸਲਿਆਂ ਅਤੇ ਆਉਣ ਵਾਲੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡੀ.ਆਰ. ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਦੇ ਪਵਿੱਤਰ ਮੌਕੇ 'ਤੇ ਸ਼ਹਿਰ ਵਿਚ ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਪਵਿੱਤਰ ਤਿਉਹਾਰ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਵਿਵਸਥਾ ਸੁਚਾਰੂ ਬਣੀ ਰਹੇ। ਮੰਚ ਦਾ ਕੁਸ਼ਲ ਸੰਚਾਲਨ ਕਰਦਿਆਂ ਸਕੱਤਰ ਬਲਰਾਮ ਸਿੰਘ ਨੇ ਸਾਰੇ ਮੈਂਬਰਾਂ ਨੂੰ ਤਿਉਹਾਰ ਦੀ ਵਧਾਈ ਦਿੱਤੀ ਅਤੇ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ ਨੂੰ ਸਿੰਥੈਟਿਕ ਰੰਗਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਵਧਦੀ ਉਮਰ ਵਿਚ ਸੰਵੇਦਨਸ਼ੀਲਤਾ ਵਧਣ ਕਾਰਨ ਧੂੜ-ਮਿੱਟੀ ਅਤੇ ਰਸਾਇਣਾਂ ਨਾਲ ਨੱਕ, ਕੰਨ ਅਤੇ ਅੱਖਾਂ ਵਿਚ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ, ਇਸ ਲਈ ਸਾਵਧਾਨੀ ਵਰਤੋ। ਇਸ ਮੌਕੇ ਰਾਕੇਸ਼ ਨਈਅਰ, ਰਾਜੇਸ਼ ਖੰਨਾ, ਡਾ. ਅਸ਼ੋਕ ਸ਼ਰਮਾ, ਏ.ਪੀ. ਪੁਰੀ, ਇੰਜੀਨੀਅਰ ਸੁਰਿੰਦਰ ਸਿੰਘ, ਦੇਸ਼ਰਾਜ ਰਾਣਾ, ਜੈਸਵਾਲ, ਬੀ.ਕੇ. ਪੁਰੀ, ਕੌਂਸਲਰ ਦੀਪਕ ਨੰਦਾ, ਜਰਨੈਲ ਸਿੰਘ ਸੰਧੂ, ਕੇ.ਆਰ. ਕੌਸ਼ਲ, ਧੀਮਾਨ ਜੀ, ਵਰਿੰਦਰ ਪ੍ਰਭਾਕਰ, ਨਿਤਿਨ ਖੰਨਾ, ਦਰਸ਼ਨ ਸਿੰਘ ਸੰਧੂ, ਦੀਪਕ ਕੁਮਾਰ, ਬ੍ਰਿਜੇਸ਼ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
ਕੌਂਸਲ ਦੇ ਮੈਂਬਰਾਂ ਨੇ ਆਪਣੀ ਸਰਗਰਮੀ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ਼ ਇੱਕ ਅੰਕੜਾ ਹੈ। ਸੰਸਥਾ ਵੱਲੋਂ ਸਮੇਂ-ਸਮੇਂ 'ਤੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ, ਜਿਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਦਵਾਈਆਂ ਆਸਾਨੀ ਨਾਲ ਮਿਲ ਰਹੀਆਂ ਹਨ। ਮੀਟਿੰਗ ਦੌਰਾਨ ਕੌਂਸਲ ਮੈਂਬਰਾਂ ਵੱਲੋਂ ਪ੍ਰਸਿੱਧ ਡਾ. ਅਨਿਲ ਗੁਪਤਾ ਦੇ ਪਿਤਾ ਸਵਰਗੀ ਗਿਰਧਾਰੀ ਲਾਲ ਗੁਪਤਾ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ।ਸਮਾਜ ਪ੍ਰਤੀ ਪਾਏ ਯੋਗਦਾਨ ਲਈ ਕੇ.ਐਲ. ਸਨਨ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।