ਭਗਵਾਨ ਪਰਸ਼ੂਰਾਮ ਜਯੰਤੀ ’ਤੇ ਕੱਢੀ ਸ਼ੋਭਾ ਯਾਤਰਾ
ਭਗਵਾਨ ਪਰਸ਼ੂਰਾਮ ਜਯੰਤੀ ’ਤੇ ਕੱਢੀ ਸ਼ੋਭਾ ਯਾਤਰਾ
Publish Date: Sat, 18 Apr 2026 07:26 PM (IST)
Updated Date: Sun, 19 Apr 2026 04:13 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ, ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੇ ਨੰਗਲ ਮੰਡਲ ਵੱਲੋਂ ਸ਼ਨੀਵਾਰ ਨੂੰ ਨੰਗਲ ਦੇ ਪੁਰਾਣੇ ਗੁਰੂਦੁਆਰੇ ਤੋਂ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਹਨੂਮਾਨ ਮੰਦਰ ਪੁਰਾਣਾ ਗੁਰਦੁਆਰਾ ਤੋਂ ਸ਼ੋਭਾ ਯਾਤਰਾ ਦੀ ਸ਼ੁਰੂਆਤ ਅਤੇ ਇਹ ਰਾਮਨਗਰ, ਪਹਾੜੀ ਬਾਜ਼ਾਰ, ਮੇਨ ਬਾਜ਼ਾਰ, ਮਹਾਂਵੀਰ ਬਾਜ਼ਾਰ, ਆਈ ਬਲਾਕ ਚੌਕ, ਅੱਡਾ ਬਾਜ਼ਾਰ ਵਿੱਚੋਂ ਲੰਘਿਆ ਅਤੇ ਵਾਪਸੀ ਤੇ ਸਟਾਫ ਕਲੱਬ ਤੋਂ ਹਨੂੰਮਾਨ ਮੰਦਰ ਵਾਪਸ ਆ ਕੇ ਸਮਾਪਤ ਹੋਇਆ। ਬਾਬਾ ਪ੍ਰਦੀਪ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ ਤੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਝਾਕੀਆਂ ਮੁੱਖ ਆਕਰਸ਼ਣ ਰਹੀਆਂ । ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਦਾ ਸਵਾਗਤ ਕੀਤਾ ਗਿਆ। ਭਗਵਾਨ ਪਰਸ਼ੂਰਾਮ ਦੀ ਝਾਕੀ, ਬ੍ਰਾਹਮਣ ਭਾਈਚਾਰੇ ਦੇ ਮਹਾਂਪੁਰਖਾਂ ਦੀਆਂ ਝਾਕੀਆਂ ਅਤੇ ਦੇਵੀ-ਦੇਵਤਿਆਂ ਦੀਆਂ ਸਵੈਚਾਲਿਤ ਝਾਕੀਆਂ ਲੋਕਾਂ ਲਈ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ, ਇਲਾਕੇ ਦੇ ਸਮਾਜ ਸੇਵਕਾਂ ਨੇ ਸ਼ੋਭਾ ਯਾਤਰਾ ਵਿੱਚ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੇ ਪ੍ਰਸ਼ਾਦ ਭੇਟ ਕਰਕੇ ਸਵਾਗਤ ਕੀਤਾ।ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਸਾਬਕਾ ਡੀਆਈਜੀ ਜੇਲ੍ਹ ਦਲਜੀਤ ਸਿੰਘ ਰਾਣਾ ਅਤੇ ਅਰਵਿੰਦ ਮਿੱਤਲ ਨੇ ਆਪਣੇ ਸਾਥੀਆਂ ਸਮੇਤ ਮੱਥਾ ਟੇਕਿਆ ਅਤੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਲਿਆ। ਮੇਨ ਬਾਜ਼ਾਰ ’ਚ, ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਮੇਸ਼ ਗੁਲਾਟੀ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਦੁਆਰਾ ਸਵਾਗਤ ਕੀਤਾ ਗਿਆ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ। ਜਾਣਕਾਰੀ ਦਿੰਦਿਆਂ ਬ੍ਰਾਹਮਣ ਸਮਾਜ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਵੱਖ-ਵੱਖ ਬ੍ਰਾਹਮਣ ਮੰਡਲੀਆਂ ਵੱਲੋਂ ਇਹ ਵਿਸ਼ਾਲ ਜਲੂਸ ਕੱਢਿਆ ਗਿਆ ਹੈ। ਇਸ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਮੈਂਬਰ ਸੁਮਿਤ ਅਗਨੀ ਸੰਦਲ, ਅਰਵਿੰਦ ਰਾਣਾ ਸਾਗਰ ਸੋਭਤੀ, ਰਾਜ ਸਿੰਘ ਨੰਗਲ, ਠੇਕੇਦਾਰ ਕੇਹਰ ਸਿੰਘ, ਡਾਕਟਰ ਰਵਿੰਦਰ ਦੀਵਾਨ, ਪ੍ਰਦੀਪ ਸੋਨੀ, ਰਾਜੇਸ਼ ਪਰਾਸ਼ਰ, ਮੁਕੇਸ਼ ਨੱਡਾ, ਪ੍ਰਦੀਪ ਸੋਨੀ, ਸੁਮਿਤ ਅਗਨੀਸੰਦਲ, ਰਾਮ ਕੁਮਾਰ ਮੁਕਾਰੀ, ਨੰਦ ਕਿਸ਼ੋਰ, ਨਿਪਜੀਤ ਢਾਕਾ, ਦੀਪਕ ਸੋਨੀ, ਸਾਗਰ ਸੋਬਤੀ, ਕੇਹਰ ਸਿੰਘ, ਪ੍ਰਤਾਪ ਸੈਣੀ, ਡਾ: ਰਵਿੰਦਰ ਦੀਵਾਨ, ਰਾਜਨ ਆਨੰਦ, ਉਮਾਕਾਂਤ ਸ਼ਰਮਾ, ਅਜੈ ਲਖਨਪਾਲ, ਅਤੇ ਹੋਰ ਹਾਜ਼ਰ ਸਨ।