ਐੱਸਐੱਮਓ ਡਾ. ਨੀਨਾ ਸ਼ਾਂਤ ਨੂੰ ਕੀਤਾ ਸਨਮਾਨਿਤ
ਐੱਸਐਮਓ ਡਾ. ਨੀਨਾ ਸ਼ਾਂਤ ਨੂੰ ਕੀਤਾ ਸਨਮਾਨਿਤ
Publish Date: Thu, 07 May 2026 03:51 PM (IST)
Updated Date: Fri, 08 May 2026 04:03 AM (IST)

07ਐਨਐਸਆਰ16ਪੀ ਅਮਰਦੀਪ ਸਕੂਲ ਚ ਪ੍ਰਬੰਧਕ ਐੱਸਐਮਓ ਡਾ. ਨੀਨਾ ਸ਼ਾਂਤ ਨੂੰ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸੈਮੀਨਾਰ ਹਾਲ ਚ ਇਕ ਪ੍ਰੋਗਰਾਮ ਕਰਵਾਇਆ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਡਾ. ਨੀਨਾ ਸ਼ਾਂਤ ਐੱਸਐੱਮਓ ਮੁਕੰਦਪੁਰ ਪਹੁੰਚੇ। ਪ੍ਰਿੰ. ਪਰਮਜੀਤ ਕੌਰ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਇੰਨਥੀਜ਼ੀਆ ਸਪੈਸ਼ਲਿਸਟ ਐੱਸਐਮਓ ਡਾ. ਨੀਨਾ ਸ਼ਾਂਤ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਬਾਰੇ ਮਹੱੱਤਵ ਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਪਣਾ ਟੀਚਾ ਨਿਸ਼ਚਿਤ ਕਰ ਲਈ ਕਿ ਕੀ ਕਰਨਾ ਹੈ? ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ। ਡਾ. ਹਰਕੇਸ਼ ਕੁਮਾਰ ਐੱਮਡੀ ਮੈਡੀਸਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚੰਗੀ ਸਿਹਤ ਕਿਵੇਂ ਬਰਕਰਾਰ ਰੱਖਣੀ ਹੈ। ਹਰਪ੍ਰੀਤ ਸਿੰਘ ਬੀਈਈ ਨੇ ਵਿਦਿਆਰਥੀਆਂ ਨੂੰ ਸਰੀਰਕ ਗਤੀਵਿਧੀਆਂ ਅਤੇ ਮੋਬਾਈਲ ਫੋਨ ਦੇ ਫ਼ਾਇਦੇ ਅਤੇ ਨੁਕਸ਼ਾਨਾਂ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਅਮਰਦੀਪ ਸੰਸਥਾਵਾਂ ਅਤੇ ਕਾਲਜ ਪ੍ਰਿੰ. ਪ੍ਰੋ. ਮਨਜੀਤ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੇ ਅੰਤ ਵਿਚ ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀਟੀਏ ਵੱਲੋਂ ਮੁੱਖ ਮਹਿਮਾਨ ਐੱਸਐੱਮਓ ਡਾ. ਨੀਨਾ ਸ਼ਾਂਤ ਅਤੇ ਹੋਰ ਸਿਹਤ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਬਲਵਿੰਦਰ ਸਿੰਘ ਨੇ ਨਿਭਾਈ।