ਮਹਿਲਾ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਨ 'ਤੇ ਭੜਕੀ ਸ਼ਿਵ ਸੈਨਾ, ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ ਔਰਤਾਂ ਦਾ ਕੋਈ ਵੀ ਅਪਮਾਨ ਬਰਦਾਸ਼ਤ ਨਹੀਂ ਕਰੇਗੀ ਅਤੇ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਵਿਰੋਧੀ ਨੀਤੀਆਂ ਕਾਰਨ ਮਹਿਲਾਵਾਂ ਦਾ ਅਪਮਾਨ ਹੋ ਰਿਹਾ ਹੈ। ਮਹਿਲਾਵਾਂ ਹੁਣ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਚੰਡੀ ਦਾ ਰੂਪ ਬਣੇ ਕੇ ਦਿਖਾਉਣਗੀਆਂ
Publish Date: Sun, 19 Apr 2026 01:23 PM (IST)
Updated Date: Sun, 19 Apr 2026 01:28 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼ਿਵ ਸੈਨਾ ਸ਼ਿੰਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਭਾਰਤੀ ਆਂਗਰਾ ਦੀ ਅਗਵਾਈ ਹੇਠ ਸ਼ਿਵ ਸੈਨਿਕਾਂ ਨੇ ਕਾਂਗਰਸ ਪਾਰਟੀ ਅਤੇ ਇਸ ਦੇ ਸਹਿਯੋਗੀਆਂ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਨੂੰ ਰੱਦ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖਿਲਾਫ਼ ਨਾਅਰੇਬਾਜੀ ਕੀਤੀ। ਆਗੂਆਂ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੀ ਦੇਸ਼ ਵਿਰੋਧੀ ਅਤੇ ਮਹਿਲਾ ਵਿਰੋਧੀ ਨੀਤੀਆਂ ਦਾ ਸਖ਼ਤ ਵਿਰੋਧ ਕਰਦਿਆਂ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਮਹਿਲਾਵਾਂ ਦੇ ਸਨਮਾਨ ਵਿਚ ਸ਼ਿਵ ਸੇਨਾ ਮੈਦਾਨ ਵਿਚ ਦੇ ਨਾਅਰੇ ਲਗਾ ਕੇ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ ਔਰਤਾਂ ਦਾ ਕੋਈ ਵੀ ਅਪਮਾਨ ਬਰਦਾਸ਼ਤ ਨਹੀਂ ਕਰੇਗੀ ਅਤੇ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਵਿਰੋਧੀ ਨੀਤੀਆਂ ਕਾਰਨ ਮਹਿਲਾਵਾਂ ਦਾ ਅਪਮਾਨ ਹੋ ਰਿਹਾ ਹੈ। ਮਹਿਲਾਵਾਂ ਹੁਣ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਚੰਡੀ ਦਾ ਰੂਪ ਬਣੇ ਕੇ ਦਿਖਾਉਣਗੀਆਂ। ਇਸ ਮੌਕੇ ਪੰਜਾਬ ਦੇ ਉਪ ਪ੍ਰਧਾਨ ਜਸਪਾਲ ਜੱਸਾ, ਧਾਰਮਿਕ ਪ੍ਰਚਾਰਕ ਪੰਜਾਬ ਬਲਜੀਤ ਗਿਰੀ, ਜ਼ਿਲ੍ਹਾ ਮੁਖੀ ਆਰਕੇ ਮਹਿੰਦੀ, ਭੋਪਾਲ ਡਿਵੀਜ਼ਨ ਮੁਖੀ ਦੀਪਕ ਭਾਟੀਆ ਅਤੇ ਮਹਿਲਾ ਮੁਖੀ ਮੀਨਾਪੁਰੀ, ਜਗਦੀਪ ਸਿੰਘ ਜੱਗਾ, ਸੋਹਨ ਲਾਲ ਸੋਨੂੰ, ਰਾਕੇਸ਼ ਕੁਮਾਰ, ਮਲਕੀਤ ਰਾਮ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।